ਗਉੜੀ ਗੁਆਰੇਰੀ ਮਹਲਾ ੫ ॥
Gauree Gwaarayree, Fifth Mehl:
 
ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥
ਤਦੋਂ ਮਨ ਭਟਕਣੋਂ ਹਟ ਜਾਂਦਾ ਹੈ ਕਿਉਂਕਿ ਕਿਸੇ ਮਾਇਕ ਪਦਾਰਥ ਦੀ ਖ਼ਾਤਰ ਭਟਕਣਾ ਰਹਿੰਦੀ ਹੀ ਨਹੀਂ ।
Why do you doubt? What do you doubt?
 
ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥
ਜਦੋਂ (ਇਹ ਯਕੀਨ ਬਣ ਜਾਏ ਕਿ) ਉਹ ਪ੍ਰਭੂ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪਕ ਹੈ
God is pervading the water, the land and the sky.
 
ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥
(ਪਰ ਤ੍ਰਿਸ਼ਨਾ ਦੇ ਪ੍ਰਭਾਵ ਤੋਂ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ) ਬਚਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਤ੍ਰਿਸ਼ਨਾ ਵਿਚ ਫਸ ਕੇ ਆਪਣੀ) ਇੱਜ਼ਤ ਗਵਾ ਲੈਂਦੇ ਹਨ (ਕਿਉਂਕਿ ਉਹ ਆਤਮਕ ਜੀਵਨ ਦੀ ਪੱਧਰ ਤੋਂ ਨੀਵੇਂ ਹੋ ਜਾਂਦੇ ਹਨ) ।੧।
The Gurmukhs are saved, while the self-willed manmukhs lose their honor. ||1||
 
ਜਿਸੁ ਰਾਖੈ ਆਪਿ ਰਾਮੁ ਦਇਆਰਾ ॥
(ਹੇ ਭਾਈ !) ਜਿਸ ਮਨੁੱਖ ਨੂੰ ਦਇਆਲ ਪ੍ਰਭੂ ਆਪ (ਤ੍ਰਿਸ਼ਨਾ ਤੋਂ) ਬਚਾਂਦਾ ਹੈ
One who is protected by the Merciful Lord
 
ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥
(ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ।੧।ਰਹਾਉ।
- no one else can rival him. ||1||Pause||
 
ਸਭ ਮਹਿ ਵਰਤੈ ਏਕੁ ਅਨੰਤਾ ॥
(ਜਦੋਂ ਤੈਨੂੰ ਇਹ ਨਿਸ਼ਚਾ ਹੋ ਜਾਵੇ ਕਿ) ਇਕ ਬੇਅੰਤ ਪ੍ਰਭੂ ਹੀ ਸਭ ਵਿਚ ਵਿਆਪਕ ਹੈ,
The Infinite One is pervading among all.
 
ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥
(ਹੇ ਭਾਈ !) ਤੂੰ ਤਦੋਂ ਹੀ ਚਿੰਤਾ-ਰਹਿਤ ਹੋ ਕੇ ਆਤਮਕ ਆਨੰਦ ਵਿਚ ਲੀਨ ਰਹਿ ਸਕਦਾ ਹੈਂ
So sleep in peace, and don't worry.
 
ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥੨॥
ਜੋ ਕੁਝ ਜਗਤ ਵਿਚ ਵਾਪਰਦਾ ਹੈ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ ।੨।
He knows everything which happens. ||2||
 
ਮਨਮੁਖ ਮੁਏ ਜਿਨ ਦੂਜੀ ਪਿਆਸਾ ॥
ਜਿਨ੍ਹਾਂ ਮਨੁੱਖਾਂ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ, ਉਹ ਆਪਣੇ ਮਨ ਦੇ ਮੁਰੀਦ ਮਨੁੱਖ ਆਤਮਕ ਮੌਤੇ ਮਰੇ ਰਹਿੰਦੇ ਹਨ
The self-willed manmukhs are dying in the thirst of duality.
 
ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥
ਕਿਉਂਕਿ ਉਹ ਜਿਹੋ ਜਿਹਾ (ਕਰਮ-ਬੀਜ) ਬੀਜਦੇ ਹਨ ਉਹੋ ਜਿਹਾ (ਫਲ) ਖਾਂਦੇ ਹਨ ।
They wander lost through countless incarnations; this is their pre-ordained destiny.
 
ਜੈਸਾ ਬੀਜਹਿ ਤੈਸਾ ਖਾਸਾ ॥੩॥
ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਉਹਨਾਂ ਦੇ ਮੱਥੇ ਉਤੇ ਅਜੇਹਾ ਲੇਖ ਲਿਖਿਆ ਹੁੰਦਾ ਹੈ ਕਿ ਉਹ ਅਨੇਕਾਂ ਜੂਨਾਂ ਵਿਚ ਭਟਕਦੇ ਫਿਰਦੇ ਹਨ ।੩।
As they plant, so shall they harvest. ||3||
 
ਦੇਖਿ ਦਰਸੁ ਮਨਿ ਭਇਆ ਵਿਗਾਸਾ ॥
(ਹਰ ਥਾਂ) ਪਰਮਾਤਮਾ ਦਾ ਦਰਸ਼ਨ ਕਰ ਕੇ ਜਿਸ ਮਨੁੱਖ ਦੇ ਮਨ ਵਿਚ ਖਿੜਾਉ ਪੈਦਾ ਹੁੰਦਾ ਹੈ,
Beholding the Blessed Vision of the Lord's Darshan, my mind has blossomed forth.
 
ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥
ਉਸ ਨੂੰ ਹਰ ਥਾਂ ਪਰਮਾਤਮਾ ਹੀ ਪ੍ਰਕਾਸ਼ ਕਰ ਰਿਹਾ ਦਿੱਸਦਾ ਹੈ,
And now everywhere I look, God is revealed to me.
 
ਜਨ ਨਾਨਕ ਕੀ ਹਰਿ ਪੂਰਨ ਆਸਾ ॥੪॥੨॥੭੧॥
ਹੇ ਨਾਨਕ ! ਉਸ ਦਾਸ ਦੀ ਪਰਮਾਤਮਾ (ਹਰੇਕ) ਆਸ ਪੂਰੀ ਕਰਦਾ ਹੈ ।੪।੨।੭੧।
Servant Nanak's hopes have been fulfilled by the Lord. ||4||2||71||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by