ਗਉੜੀ ਬੈਰਾਗਣਿ ਮਹਲਾ ੪ ॥
Gauree Bairaagan, Fourth Mehl:
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥
ਜਿਸ ਦੇ ਮਿਲਿਆਂ ਮਨ ਵਿਚ ਆਨੰਦ ਪੈਦਾ ਹੋ ਜਾਏ,
Meeting Him, the mind is filled with bliss. He is called the True Guru.
ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥
ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਏ, ਉਸ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ ।੧।
Double-mindedness departs, and the supreme status of the Lord is obtained. ||1||
ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥
ਹੇ ਭਾਈ ! ਦੱਸ) ਮੇਰਾ ਪਿਆਰਾ ਗੁਰੂ (ਮੈਨੂੰ) ਕਿਸ ਤਰੀਕੇ ਨਾਲ ਮਿਲ ਸਕਦਾ ਹੈ ?
How can I meet my Beloved True Guru?
ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥
(ਜੇਹੜਾ ਮਨੁੱਖ ਮੈਨੂੰ ਇਹ ਦੱਸੇ ਕਿ) ਮੇਰਾ ਗੁਰੂ ਮੈਨੂੰ ਕਿਵੇਂ ਮਿਲ ਸਕਦਾ ਹੈ (ਉਸ ਦੇ ਅੱਗੇ) ਮੈਂ ਹਰ ਖਿਨ ਸਿਰ ਨਿਵਾਂਦਾ ਹਾਂ ।੧।ਰਹਾਉ।
Each and every moment, I humbly bow to Him. How will I meet my Perfect Guru? ||1||Pause||
ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥
ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਮੇਰਾ ਪੂਰਾ ਗੁਰੂ ਮਿਲਾ ਦਿੱਤਾ,
Granting His Grace, the Lord has led me to meet my Perfect True Guru.
ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥
ਗੁਰੂ ਦੇ ਚਰਨਾਂ ਦੀ ਧੂੜ ਹਾਸਲ ਕਰ ਕੇ ਉਸ ਮਨੁੱਖ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਜਾਂਦੀ ਹੈ ।੨।
The desire of His humble servant has been fulfilled. I have received the dust of the Feet of the True Guru. ||2||
ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥
(ਹੇ ਭਾਈ !) ਉਸ ਗੁਰੂ ਨੂੰ ਮਿਲਣਾ ਚਾਹੀਦਾ ਹੈ ਜੇਹੜਾ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਬਿਠਾ ਦੇਂਦਾ ਹੈ (ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਸ਼ੌਕ ਨਾਲ) ਸੁਣਦਾ ਹੈ,
Those who meet the True Guru implant devotional worship to the Lord, and listen to this devotional worship of the Lord.
ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥
(ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਨਾਮ-ਧਨ ਦੀ ਖੱਟੀ ਸਦਾ ਖੱਟਦਾ ਹੈ (ਤੇ ਇਸ ਖੱਟੀ ਵਿਚ) ਕਦੇ ਘਾਟਾ ਨਹੀਂ ਪੈਂਦਾ ।੩।
They never suffer any loss; they continually earn the profit of the Lord. ||3||
ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥
ਜਿਸ ਗੁਰੂ ਨੂੰ (ਧੁਰੋਂ ਪ੍ਰਭੂ ਵਲੋਂ) ਹਿਰਦੇ ਦਾ ਖਿੜਾਉ ਮਿਲਿਆ ਹੋਇਆ ਹੈ (ਜਿਸ ਦੇ ਅੰਦਰ) ਪਰਮਾਤਮਾ ਤੋਂ ਬਿਨਾ ਕੋਈ ਹੋਰ ਮੋਹ ਨਹੀਂ,
One whose heart blossoms forth, is not in love with duality.
ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥
ਹੇ ਨਾਨਕ ! ਉਸ ਗੁਰੂ ਨੂੰ ਮਿਲ ਕੇ ਮਨੁੱਖ (ਵਿਕਾਰਾਂ ਤੋਂ) ਬਚ ਨਿਕਲਦਾ ਹੈ (ਉਸ ਗੁਰੂ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਗੁਣ ਗਾਂਦੇ ਹਨ ।੪।੮।੧੪।੫੨।
O Nanak, meeting the Guru, one is saved, singing the Glorious Praises of the Lord. ||4||8||14||52||