ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥
ਪਰਮਾਤਮਾ ਦਾ ਨਾਮ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ, ਅਤੇ ਧਨ-ਹੀਣਾਂ ਦਾ ਧਨ ਹੈ ।
He gives Support to the unsupported. The Name of the Lord is the Wealth of the poor.
ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥
ਗੋਬਿੰਦ ਅਨਾਥਾਂ ਦਾ ਨਾਥ ਹੈ ਤੇ ਕੇਸ਼ਵ-ਪ੍ਰਭੂ ਨਿਤਾਣਿਆਂ ਦਾ ਤਾਣ ਹੈ ।
The Lord of the Universe is the Master of the masterless; the Beautiful-haired Lord is the Power of the weak.
ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥
ਅਬਿਨਾਸ਼ੀ ਪ੍ਰਭੂ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਕੰਗਾਲਾਂ ਦਾ ਬੰਧੂ ਹੈ ।
The Lord is Merciful to all beings, Eternal and Unchanging, the Family of the meek and humble.
ਸਰਬਗ੍ਯ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥
ਸਰਬ-ਵਿਆਪਕ ਭਗਵਾਨ ਸਭ ਜੀਆਂ ਦੇ ਦਿਲ ਦੀ ਜਾਣਨ ਵਾਲਾ ਹੈ, ਭਗਤੀ ਨੂੰ ਪਿਆਰ ਕਰਦਾ ਹੈ ਅਤੇ ਤਰਸ ਦਾ ਘਰ ਹੈ ।
The All-knowing, Perfect, Primal Lord God is the Lover of His devotees, the Embodiment of Mercy.
ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥
ਪਰਮਾਤਮਾ ਪਾਰਬ੍ਰਹਮ ਪਰਮੇਸਰ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ ।
The Supreme Lord God, the Transcendent, Luminous Lord, dwells in each and every heart.
ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥੨੧॥
ਨਾਨਕ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਕਿ ਉਹ ਮੈਨੂੰ ਕਦੇ ਨਾਹ ਵਿੱਸਰੇ, ਕਦੇ ਨਾਹ ਵਿੱਸਰੇ ।੨੧।
Nanak begs for this blessing from the Merciful Lord, that he may never forget Him, never forget Him. ||21||