ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥
(ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ ।
If there is birth, then there is death. If there is pleasure, then there is pain. If there is enjoyment, then there is disease.
ਊਚੰ ਤ ਨੀਚੰ ਨਾਨ੍ਹਾ ਸੁ ਮੂਚੰ ॥
ਜਿਥੇ ਉੱਚਾ-ਪਨ ਹੈ, ਉਥੇ ਨੀਵਾਂ-ਪਨ ਭੀ ਆ ਜਾਂਦਾ ਹੈ, ਜਿਥੇ ਗ਼ਰੀਬੀ ਹੈ, ਉਥੇ ਵਡੱਪਣ ਭੀ ਆ ਸਕਦਾ ਹੈ ।
If there is high, then there is low. If there is small, then there is great.
ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥
ਜਿਥੇ ਰਾਜ ਹੈ, ਉਥੇ ਅਹੰਕਾਰ ਭੀ ਹੈ, ਜਿਥੇ ਅਹੰਕਾਰ ਹੈ, ਉਥੇ ਨਿਰਾਦਰੀ ਭੀ ਹੈ ।
If there is power, then there is pride. If there is egotistical pride, then there will be a fall.
ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥
ਸੋ ਦੁਨੀਆ ਦੇ ਰਸਤੇ ਵਿਚ ਹਰੇਕ ਚੀਜ਼ ਦਾ ਅੰਤ (ਭੀ) ਹੈ ।
Engrossed in worldly ways, one is ruined.
ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥੧੨॥
ਸਦਾ-ਥਿਰ ਰਹਿਣ ਵਾਲੀ ਪਰਮਾਤਮਾ ਦੀ ਭਗਤੀ ਹੀ ਹੈ ਜੋ ਸਾਧ ਸੰਗਤਿ (ਦੇ ਆਸਰੇ ਕੀਤੀ ਜਾ ਸਕਦੀ ਹੈ) । (ਇਸ ਵਾਸਤੇ) ਹੇ ਨਾਨਕ! ਭਗਵਾਨ ਦੇ ਭਜਨ ਦਾ ਭੋਜਨ (ਆਪਣੀ ਜਿੰਦ ਨੂੰ ਦੇਹ) ।੧੨।
Meditating and vibrating on the Lord of the Universe in the Company of the Holy, you shall become steady and stable. Nanak vibrates and meditates on the Lord God. ||12||