ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥
ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤਿ-ਸਾਲਾਹ—ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ), ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ ।
To be imbued and attuned to the Word of the Shabad; to be kind and compassionate; to sing the Kirtan of the Lord's Praises - these are the most worthwhile actions in this Dark Age of Kali Yuga.
ਮਿਟੰਤਿ ਤਤ੍ਰਾਗਤ ਭਰਮ ਮੋਹੰ ॥
ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤਿ-ਸਾਲਾਹ—ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ), ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ ।
In this way, one's inner doubts and emotional attachments are dispelled.
ਭਗਵਾਨ ਰਮਣੰ ਸਰਬਤ੍ਰ ਥਾਨ੍ਯਿੰ ॥
ਉਸ ਨੂੰ ਭਗਵਾਨ ਹਰ ਥਾਂ ਵਿਆਪਕ ਦਿੱਸਦਾ ਹੈ ।
God is pervading and permeating all places.
ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥
ਤੂੰ ਸੰਤਾਂ ਦੀ ਜੀਭ ਉਤੇ ਵੱਸਦਾ ਹੈਂ, ਤੇਰਾ ਦੀਦਾਰ ਤੇਰੀ (ਮਿਹਰ ਦੀ) ਨਜ਼ਰ ਕਦੇ ਨਿਸਫਲ ਨਹੀਂ ਹਨ
So obtain the Blessed Vision of His Darshan; He dwells upon the tongues of the Holy.
ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥
ਹੇ ਨਾਨਕ! (ਆਖ—) ਹੇ ਹਰੀ! (ਸੰਤ ਜਨਾਂ ਨੂੰ) ਤੇਰਾ ਨਾਮ ਜਪਣਾ ਪਿਆਰਾ ਲੱਗਦਾ ਹੈ,।੮।
O Nanak, meditate and chant the Name of the Beloved Lord, Har, Har, Har, Haray. ||8||