ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥
ਮਾਂ ਪਿਉ ਦਾ ਮੋਹ ਤਿਆਗਣ-ਜੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ ।
Cursed is loving attachment to one's mother and father; cursed is loving attachment to one's siblings and relatives.
ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥
ਇਸਤ੍ਰੀ ਪੁਤ੍ਰ ਦੇ ਮੋਹ ਦਾ ਆਨੰਦ ਭੀ ਛੱਡਣ-ਜੋਗ ਹੈ,
Cursed is attachment to the joys of family life with one's spouse and children.
ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥
ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ (ਕਿਉਂਕਿ ਇਹ ਸਾਰੇ ਨਾਸਵੰਤ ਹਨ, ਤੇ ਇਹਨਾਂ ਦਾ ਮੋਹ ਪਿਆਰ ਭੀ ਸਦਾ ਕਾਇਮ ਨਹੀਂ ਰਹਿ ਸਕਦਾ) ।
Cursed is attachment to household affairs.
ਸਾਧਸੰਗ ਸ੍ਨੇਹ ਸਤ੍ਯਿੰ ਸੁਖਯੰ ਬਸੰਤਿ ਨਾਨਕਹ ॥੨॥
ਸਤਸੰਗ ਨਾਲ (ਕੀਤਾ ਹੋਇਆ) ਪਿਆਰ ਸਦਾ-ਥਿਰ ਰਹਿੰਦਾ ਹੈ, ਤੇ, ਹੇ ਨਾਨਕ! (ਸਤਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ) ਆਤਮਕ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ ।੨।
Only loving attachment to the Saadh Sangat, the Company of the Holy, is True. Nanak dwells there in peace. ||2||