ਪ੍ਰਭਾਤੀ ਮਹਲਾ ੫ ॥
Prabhaatee, Fifth Mehl:
ਚਰਨ ਕਮਲ ਸਰਨਿ ਟੇਕ ॥
(ਤੇਰੇ) ਸੋਹਣੇ ਚਰਨਾਂ ਦੀ ਸਰਨ ਹੀ (ਜੀਵਾਂ ਵਾਸਤੇ) ਆਸਰਾ ਹੈ ।੧।ਰਹਾਉ।
I have taken the Shelter and Support of the Lord's Lotus Feet.
ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥
ਹੇ ਪ੍ਰਭੂ! ਸਭ ਜੀਵਾਂ ਦੇ ਉੱਤੇ ਇਕ ਤੂੰ ਹੀ (ਰਾਖਾ) ਹੈਂ । ਤੂੰ ਬੇਅੰਤ ਉੱਚਾ ਮਾਲਕ ਹੈਂ, ਤੂੰ ਬੇਅੰਤ ਵੱਡਾ ਮਾਲਕ ਹੈਂ ।
You are Lofty and Exalted, Grand and Infinite, O my Lord and Master; You alone are above all. ||1||Pause||
ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥
ਹੇ ਪ੍ਰਭੂ! (ਤੂੰ ਸਭ ਜੀਵਾਂ ਦੀ) ਜਿੰਦ ਦਾ ਆਸਰਾ ਹੈਂ, ਤੂੰ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲਾ ਹੈਂ, ਤੂੰ (ਜੀਵਾਂ ਨੂੰ) ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੇਣ ਵਾਲਾ ਹੈਂ ।੧।
He is the Support of the breath of life, the Destroyer of pain, the Giver of discriminating understanding. ||1||
ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥
ਹੇ ਭਾਈ! ਸਿਰਫ਼ (ਉਸ) ਪ੍ਰਭੂ ਨੂੰ ਹੀ (ਆਪਣੇ) ਮਨ ਵਿਚ ਸਿਮਰਿਆ ਕਰੋ, ਉਸ ਸਭ ਦੀ ਰਖਿਆ ਕਰ ਸਕਣ ਵਾਲੇ ਨੂੰ ਸਿਰ ਨਿਵਾਇਆ ਕਰੋ ।
So bow down in respect to the Savior Lord; worship and adore the One God.
ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥
ਹੇ ਨਾਨਕ! (ਆਖ—ਹੇ ਭਾਈ!) ਮੈਂ (ਉਸ ਪ੍ਰਭੂ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ । (ਜਿਹੜਾ ਮਨੁੱਖ ਸੰਤ-ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ, ਉਹ) ਅਨੇਕਾਂ ਸੁਖ ਹਾਸਲ ਕਰ ਲੈਂਦਾ ਹੈ ।੨।੨।੧੫।
Bathing in the dust of the feet of the Saints, Nanak is blessed with countless comforts. ||2||2||15||