ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ
Prabhaatee, Fifth Mehl, Second House, Bibhaas:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਵਰੁ ਨ ਦੂਜਾ ਠਾਉ ॥
ਹੇ ਭਾਈ! (ਪਰਮਾਤਮਾ ਦੇ ਨਾਮ ਤੋਂ ਬਿਨਾ ਅਸੀ ਜੀਵਾਂ ਦਾ) ਹੋਰ ਕੋਈ ਦੂਜਾ ਆਸਰਾ ਨਹੀਂ ਹੈ,
There is no other place of rest,
ਨਾਹੀ ਬਿਨੁ ਹਰਿ ਨਾਉ ॥
ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸਹਾਰਾ) ਨਹੀਂ ਹੈ ।
none at all, without the Lord's Name.
ਸਰਬ ਸਿਧਿ ਕਲਿਆਨ ॥
(ਹਰਿ-ਨਾਮ ਵਿਚ ਹੀ) ਸਾਰੀਆਂ ਸਿਧੀਆਂ ਹਨ ਸਾਰੇ ਸੁਖ ਹਨ ।
There is total success and salvation,
ਪੂਰਨ ਹੋਹਿ ਸਗਲ ਕਾਮ ॥੧॥
(ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਕੰਮ ਸਫਲ ਹੋ ਜਾਂਦੇ ਹਨ ।੧।
and all affairs are perfectly resolved. ||1||
ਹਰਿ ਕੋ ਨਾਮੁ ਜਪੀਐ ਨੀਤ ॥
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ ।
Constantly chant the Name of the Lord.
ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥
(ਜਿਹੜਾ ਮਨੁੱਖ ਜਪਦਾ ਹੈ ਉਸ ਦੇ ਅੰਦਰੋਂ) ਕਾਮ ਕੋ੍ਰਧ ਅਹੰਕਾਰ (ਆਦਿਕ ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ, (ਉਸ ਦੇ ਅੰਦਰ) ਇਕ ਪਰਮਾਤਮਾ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ।੧।ਰਹਾਉ।
Sexuality, anger and egotism are wiped away; let yourself fall in love with the One Lord. ||1||Pause||
ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥
ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ (ਉਸ ਦਾ ਹਰੇਕ) ਦੁੱਖ ਦੂਰ ਹੋ ਜਾਂਦਾ ਹੈ (ਕਿਉਂਕਿ ਪਰਮਾਤਮਾ) ਸਰਨ ਪਏ ਮਨੁੱਖ ਦੀ ਰੱਖਿਆ ਕਰ ਸਕਣ ਵਾਲਾ ਹੈ ।
Attached to the Naam, the Name of the Lord, pain runs away. In His Sanctuary, He cherishes and sustains us.
ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥
ਹੇ ਭਾਈ! ਜਿਸ ਮਨੁੱਖ ਨੂੰ ਧੁਰ ਦਰਗਾਹ ਤੋਂ (ਗੁਰੂ ਨਾਲ) ਮਿਲਾਪ ਦਾ ਅਵਸਰ ਮਿਲਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਉਸ ਮਨੁੱਖ ਉੱਤੇ) ਜਮ (ਭੀ) ਜ਼ੋਰ ਨਹੀਂ ਪਾ ਸਕਦਾ ।੨।
Whoever has such pre-ordained destiny meets with the True Guru; the Messenger of Death cannot grab him. ||2||
ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥
ਹੇ ਭਾਈ! (ਆਪਣੇ) ਮਨ ਦੀਆਂ ਸਾਰੀਆਂ ਭਟਕਣਾਂ ਛੱਡੋ, ਅਤੇ ਦਿਨ ਰਾਤ ਸਦਾ ਪਰਮਾਤਮਾ ਦਾ ਨਾਮ ਜਪਦੇ ਰਹੋ ।
Night and day, meditate on the Lord, Har, Har; abandon the doubts of your mind.
ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥
ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ, ਉਸ ਨੂੰ ਗੁਰੂ ਦੀ ਸੰਗਤਿ ਵਿਚ ਪਰਮਾਤਮਾ ਮਿਲ ਪੈਂਦਾ ਹੈ ।੩।
One who has perfect karma joins the Saadh Sangat, the Company of the Holy, and meets the Lord. ||3||
ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥
ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ । ਪਰਮਾਤਮਾ ਹੀ ਮਾਂ ਪਿਉ ਮਿੱਤਰ ਭਰਾ ਹੈ ।
The sins of countless lifetimes are erased, and one is protected by the Lord Himself.
ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥
(ਪਰਮਾਤਮਾ ਦਾ ਨਾਮ ਜਪਿਆਂ) ਅਨੇਕਾਂ ਜਨਮਾਂ ਦੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ, (ਦੁੱਖਾਂ-ਕਲੇਸ਼ਾਂ ਤੋਂ) ਪਰਮਾਤਮਾ ਆਪ ਹੀ ਬਚਾ ਲੈਂਦਾ ਹੈ ।੪।੧।੧੩।
He is our Mother, Father, Friend and Sibling; O servant Nanak, meditate on the Lord, Har, Har. ||4||1||13||