ਪ੍ਰਭਾਤੀ ਮਹਲਾ ੫ ॥
Prabhaatee, Fifth Mehl:
ਗੁਨ ਗਾਵਤ ਮਨਿ ਹੋਇ ਅਨੰਦ ॥
ਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ,
Singing His Glorious Praises, the mind is in ecstasy.
ਆਠ ਪਹਰ ਸਿਮਰਉ ਭਗਵੰਤ ॥
(ਤਾਹੀਏਂ) ਮੈਂ ਅੱਠੇ ਪਹਰ ਭਗਵਾਨ (ਦਾ ਨਾਮ) ਸਿਮਰਦਾ ਹਾਂ ।
Twenty-four hours a day, I meditate in remembrance on God.
ਜਾ ਕੈ ਸਿਮਰਨਿ ਕਲਮਲ ਜਾਹਿ ॥
ਜਿਸ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ,
Remembering Him in meditation, the sins go away.
ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥
ਮੈਂ ਉਸ ਗੁਰੂ ਦੀ (ਸਦਾ) ਚਰਨੀਂ ਲੱਗਾ ਰਹਿੰਦਾ ਹਾਂ ।੨।
I fall at the Feet of that Guru. ||1||
ਸੁਮਤਿ ਦੇਵਹੁ ਸੰਤ ਪਿਆਰੇ ॥
ਹੇ ਪਿਆਰੇ ਸਤਿਗੁਰੂ! (ਮੈਨੂੰ) ਚੰਗੀ ਅਕਲ ਬਖ਼ਸ਼
O beloved Saints, please bless me with wisdom;
ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥
(ਜਿਸ ਦੀ ਰਾਹੀਂ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ (ਜਿਹੜਾ ਨਾਮ) ਮੈਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ।੧।ਰਹਾਉ।
let me meditate on the Naam, the Name of the Lord, and be emancipated. ||1||Pause||
ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥
ਹੇ ਭਾਈ! ਜਿਸ ਗੁਰੂ ਨੇ (ਆਤਮਕ ਜੀਵਨ ਦਾ) ਸਿੱਧਾ ਰਸਤਾ ਦੱਸਿਆ ਹੈ
The Guru has shown me the straight path;
ਸਗਲ ਤਿਆਗਿ ਨਾਮਿ ਹਰਿ ਗੀਧਾ ॥
(ਜਿਸ ਦੀ ਬਰਕਤਿ ਨਾਲ ਮਨੁੱਖ) ਹੋਰ ਸਾਰੇ (ਮੋਹ) ਛੱਡ ਕੇ ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ,
I have abandoned everything else. I am enraptured with the Name of the Lord.
ਤਿਸੁ ਗੁਰ ਕੈ ਸਦਾ ਬਲਿ ਜਾਈਐ ॥
ਜਿਸ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਸਿਮਰਨ (ਦੀ ਦਾਤਿ) ਮਿਲਦੀ ਹੈ,
I am forever a sacrifice to that Guru;
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥
ਉਸ ਗੁਰੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ।੨।
I meditate in remembrance on the Lord, through the Guru. ||2||
ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥
ਹੇ ਭਾਈ! ਜਿਸ ਗੁਰੂ ਨੇ (ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਪ੍ਰਾਣੀਆਂ ਨੂੰ ਪਾਰ ਲੰਘਾਇਆ,
The Guru carries those mortal beings across, and saves them from drowning.
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥
ਜਿਸ (ਗੁਰੂ) ਦੀ ਮਿਹਰ ਨਾਲ ਮਾਇਆ ਠੱਗ ਨਹੀਂ ਸਕਦੀ,
By His Grace, they are not enticed by Maya;
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥
ਜਿਸ ਗੁਰੂ ਨੇ (ਸਰਨ ਪਏ ਮਨੁੱਖ ਦਾ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ,
in this world and the next, they are embellished and exalted by the Guru.
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ।੩।
I am forever a sacrifice to that Guru. ||3||
ਮਹਾ ਮੁਗਧ ਤੇ ਕੀਆ ਗਿਆਨੀ ॥
ਹੇ ਭਾਈ! (ਗੁਰੂ ਨੇ) ਮਹਾ ਮੂਰਖ ਮਨੁੱਖ ਤੋਂ ਆਤਮਕ ਜੀਵਨ ਦੀ ਸੂਝ ਵਾਲਾ ਬਣਾ ਦਿੱਤਾ,
From the most ignorant, I have been made spiritually wise,
ਗੁਰ ਪੂਰੇ ਕੀ ਅਕਥ ਕਹਾਨੀ ॥
ਪੂਰੇ ਗੁਰੂ ਦੀ ਸਿਫ਼ਤਿ-ਸਾਲਾਹ ਪੂਰੇ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ ।
through the Unspoken Speech of the Perfect Guru.
ਪਾਰਬ੍ਰਹਮ ਨਾਨਕ ਗੁਰਦੇਵ ॥
ਹੇ ਨਾਨਕ! (ਆਖ—ਗੁਰੂ ਦੀ ਸਰਨ ਪੈ ਕੇ) ਵੱਡੀ ਕਿਸਮਤ ਨਾਲ
The Divine Guru, O Nanak, is the Supreme Lord God.
ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥
ਪਾਰਬ੍ਰਹਮ ਗੁਰਦੇਵ ਹਰੀ ਦੀ ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ ।੪।੩।
By great good fortune, I serve the Lord. ||4||3||