ਪ੍ਰਭਾਤੀ ਮਹਲਾ ੪ ਬਿਭਾਸ
Prabhaatee, Fourth Mehl, Bibhaas:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥
ਹੇ ਭਾਈ! ਗੁਰੂ ਦੀ ਮਤਿ ਉਤੇ ਤੁਰ ਕੇ, ਆਓ ਅਸੀ ਮੁੜ ਮੁੜ ਸੁਆਦ ਨਾਲ ਪਰਮਾਤਮਾ ਦੇ ਗੁਣ ਗਾਵਿਆ ਕਰੀਏ, (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ ਲਗਨ ਲੱਗ ਜਾਂਦੀ ਹੈ (ਪ੍ਰਭੂ-ਮਿਲਾਪ ਦੀ) ਤਾਂਘ ਵਿਚ ਸੁਰਤਿ ਟਿਕੀ ਰਹਿੰਦੀ ਹੈ ।
Through the Guru's Teachings, I sing the Glorious Praises of the Lord with joyous love and delight; I am enraptured, lovingly attuned to the Naam, the Name of the Lord.
ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥
ਹੇ ਭਾਈ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ਜਾ ਸਕਦਾ ਹੈ । ਹੇ ਭਾਈ! ਮੈਂ ਤਾਂ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ ।੧।
Through the Word of the Guru's Shabad, I drink in the Ambrosial Essence; I am a sacrifice to the Naam. ||1||
ਹਮਰੇ ਜਗਜੀਵਨ ਹਰਿ ਪ੍ਰਾਨ ॥
ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਜੀ ਹੀ ਅਸਾਂ ਜੀਵਾਂ ਦੀ ਜਿੰਦ-ਜਾਨ ਹਨ (ਫਿਰ ਭੀ ਅਸਾਂ ਜੀਵਾਂ ਨੂੰ ਇਹ ਸਮਝ ਨਹੀਂ ਆਉਂਦੀ) ।
The Lord, the Life of the World, is my Breath of Life.
ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥
(ਜਿਸ ਮਨੁੱਖ ਦੇ) ਕੰਨਾਂ ਵਿਚ ਗੁਰੂ ਨੇ ਹਰਿ-ਨਾਮ ਦਾ ਉਪਦੇਸ਼ ਦੇ ਦਿੱਤਾ, ਉਸ ਮਨੁੱਖ ਨੂੰ ਉੱਤਮ ਹਰੀ (ਆਪਣੇ) ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ।੧।ਰਹਾਉ।
The Lofty and Exalted Lord became pleasing to my heart and my inner being, when the Guru breathed the Mantra of the Lord into my ears. ||1||Pause||
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥
ਹੇ ਸੰਤ ਜਨੋ! ਹੇ ਮੇਰੇ ਭਰਾਵੋ! ਆਓ, ਮਿਲ ਬੈਠੋ । ਮਿਲ ਕੇ ਪਰਮਾਤਮਾ ਦਾ ਨਾਮ ਜਪੀਏ ।
Come, O Saints: let us join together, O Siblings of Destiny; let us meet and chant the Name of the Lord, Har, Har.
ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥
ਹੇ ਸੰਤ ਜਨੋ! ਪ੍ਰਭੂ-ਮਿਲਾਪ ਦਾ ਉਪਦੇਸ ਮੈਨੂੰ ਦਾਨ ਵਜੋਂ ਦੇਵੋ (ਮੈਨੂੰ ਦੱਸੋ ਕਿ) ਪਿਆਰਾ ਪ੍ਰਭੂ ਕਿਵੇਂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ।੨।
How am I to find my God? Please bless me with the Gift of the Lord's Teachings. ||2||
ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥
ਹੇ ਭਾਈ! ਪਰਮਾਤਮਾ ਸਾਧ ਸੰਗਤਿ ਵਿਚ ਸਦਾ ਵੱਸਦਾ ਹੈ । ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਪੈ ਸਕਦੀ ਹੈ ।
The Lord, Har, Har, abides in the Society of the Saints; joining this Sangat, the Lord's Glories are known.
ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥
ਜਿਸ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਗਈ, ਉਸ ਨੇ ਗੁਰੂ ਸਤਿਗੁਰੂ (ਦੇ ਚਰਨ) ਛੁਹ ਕੇ ਭਗਵਾਨ (ਦਾ ਮਿਲਾਪ ਹਾਸਲ ਕਰ ਲਿਆ) ।੩।
By great good fortune, the Society of the Saints is found. Through the Guru, the True Guru, I receive the Touch of the Lord God. ||3||
ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥
ਹੇ ਭਾਈ! ਆਓ, ਅਪਹੁੰਚ ਠਾਕੁਰ ਪ੍ਰਭੂ ਦੇ ਗੁਣ ਗਾਵਿਆ ਕਰੀਏ । ਉਸ ਦੇ ਗੁਣ ਗਾ ਗਾ ਕੇ (ਉਸ ਦੀ ਵਡਿਆਈ ਅੱਖਾਂ ਸਾਹਮਣੇ ਲਿਆ ਲਿਆ ਕੇ) ਹੈਰਤ ਵਿਚ ਗੁੰਮ ਹੋ ਜਾਈਦਾ ਹੈ ।
I sing the Glorious Praises of God, my Inaccessible Lord and Master; singing His Praises, I am enraptured.
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥
ਹੇ ਨਾਨਕ! ਜਿਸ ਦਾਸ ਉੱਤੇ ਗੁਰੂ ਨੇ ਮਿਹਰ ਕੀਤੀ, ਉਸ ਨੂੰ (ਗੁਰੂ ਨੇ) ਇਕ ਖਿਨ ਵਿਚ ਪਰਮਾਤਮਾ ਦਾ ਨਾਮ ਦਾਨ ਦੇ ਦਿੱਤਾ ।੪।੧।
The Guru has showered His Mercy on servant Nanak; in an instant, He blessed him with the Gift of the Lord's Name. ||4||1||