ਪ੍ਰਭਾਤੀ ਮਹਲਾ ੧ ॥
Prabhaatee, First Mehl:
ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥
(ਹੇ ਪ੍ਰਭੂ! ਤੇਰੇ ਨਾਮ-ਖ਼ਜ਼ਾਨੇ ਤੋਂ ਸੱਖਣਾ) ਮਨ (ਕਾਮਾਦਿਕ ਚੋਰਾਂ ਦੇ ਢਹੇ ਚੜ੍ਹ ਕੇ, ਸਦਾ) ਮਾਇਆ ਹੀ ਮਾਇਆ (ਲੋੜਦਾ ਹੈ), (ਮਾਇਆ ਦੇ ਪਿੱਛੇ ਹੀ) ਦੌੜਦਾ ਹੈ, ਮਨ (ਮਾਇਆ ਦੀ ਖ਼ਾਤਰ ਹੀ ਉਡਾਰੀਆਂ ਲਾਂਦਾ ਰਹਿੰਦਾ ਹੈ ਜਿਵੇਂ) ਪੰਛੀ ਆਕਾਸ਼ ਵਿਚ (ਉਡਾਰੀਆਂ ਲਾਂਦਾ ਹੈ, ਤੇ ਸਰੀਰ-ਨਗਰ ਸੁੰਞਾ ਪਿਆ ਰਹਿੰਦਾ ਹੈ, ਕਾਮਾਦਿਕ ਚੋਰ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਲੱੁਟਦੇ ਰਹਿੰਦੇ ਹਨ) ।
The mind is Maya, the mind is a chaser; the mind is a bird flying across the sky.
ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥
ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਚੋਰ (ਸਰੀਰ-ਨਗਰ ਵਿਚੋਂ) ਕੱਢ ਦੇਈਦੇ ਹਨ, ਤਾਂ (ਸਰੀਰ-) ਨਗਰ ਵੱਸ ਪੈਂਦਾ ਹੈ (ਭਾਵ, ਮਨ ਬਾਹਰ ਮਾਇਆ ਦੇ ਪਿੱਛੇ ਭਟਕਣੋਂ ਹਟ ਕੇ ਅੰਦਰ ਟਿਕ ਜਾਂਦਾ ਹੈ, ਤੇ ਇਸ ਨੂੰ) ਸੋਭਾ-ਵਡਿਆਈ ਮਿਲਦੀ ਹੈ ।
The thieves are overpowered by the Shabad, and then the body-village prospers and celebrates.
ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥
(ਪਰ, ਹੇ ਪ੍ਰਭੂ!) ਜਦੋਂ ਤੂੰ ਆਪ (ਇਸ ਮਨ ਦੀ) ਰਾਖੀ ਕਰਦਾ ਹੈਂ, (ਜਦੋਂ ਤੂੰ ਆਪ ਇਸ ਨੂੰ ਕਾਮਾਦਿਕ ਚੋਰਾਂ ਤੋਂ) ਬਚਾਂਦਾ ਹੈਂ, ਤਦੋਂ (ਮਨੁੱਖਾ ਸਰੀਰ ਦੀ ਸ਼ੁਭ ਗੁਣਾਂ ਦੀ) ਰਾਸਿ-ਮੂੜੀ, ਸਹੀ ਸਲਾਮਤ ਬਚੀ ਰਹਿੰਦੀ ਹੈ ।੧।
Lord, when You save someone, he is saved; his capital is safe and sound. ||1||
ਐਸਾ ਨਾਮੁ ਰਤਨੁ ਨਿਧਿ ਮੇਰੈ ॥
ਹੇ ਪ੍ਰਭੂ! ਤੇਰਾ ਨਾਮ ਸ੍ਰੇਸ਼ਟ ਰਤਨ ਹੈ ।
Such is my Treasure, the Jewel of the Naam;
ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥
ਗੁਰੂ ਦੀ ਮਤਿ ਦੀ ਰਾਹੀਂ ਇਹ ਨਾਮ ਮੈਨੂੰ ਦੇਹ, ਮੈਂ ਤੇਰੀ ਸਰਨ ਆਇਆ ਹਾਂ । (ਮੇਹਰ ਕਰ ਤੇਰਾ ਇਹ ਨਾਮ) ਮੇਰੇ ਪਾਸ ਖ਼ਜ਼ਾਨਾ ਬਣ ਜਾਏ ।੧।ਰਹਾਉ।
please bless me with the Guru's Teachings, so that I may fall at Your Feet. ||1||Pause||
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥
(ਜਿਤਨਾ ਚਿਰ ਮਨ ਦੇ ਸਿਰ ਉਤੇ ਗੁਰੂ ਦਾ ਕਰਤਾਰ ਦਾ ਕੁੰਡਾ ਨਾਹ ਹੋਵੇ ਤਦ ਤਕ) ਮਨ ਮੂਰਖ ਹੈ ਮਨ ਗੰਵਾਰ ਹੈ (ਆਪਣੇ ਮੂਰਖਪੁਣੇ ਵਿਚ ਕਦੇ ਇਹ) ਮਨ (ਮਾਇਆ ਤੋਂ ਨਫ਼ਰਤ ਕਰ ਕੇ) ਵਿਰਕਤ ਬਣ ਜਾਂਦਾ ਹੈ, ਕਦੇ ਮਨ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ (ਕਦੇ ਮਾਇਆ ਦੀ ਖ਼ੁਮਾਰੀ ਵਿਚ ਆਪਣੇ ਆਪ ਨੂੰ) ਦਾਨੀ ਸਮਝਦਾ ਹੈ (ਕਦੇ ਧਨ ਗਵਾਚਣ ਤੇ) ਕੰਗਾਲ ਬਣ ਜਾਂਦਾ ਹੈ ।
The mind is a Yogi, the mind is a pleasure-seeker; the mind is foolish and ignorant.
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥
ਜਦੋਂ ਮਨ ਦੇ ਸਿਰ ਉਤੇ ਗੁਰੂ ਰਾਖਾ ਬਣਦਾ ਹੈ, ਕਰਤਾਰ ਹੱਥ ਰੱਖਦਾ ਹੈ, ਤਦੋਂ ਇਹ ਸ੍ਰੇਸ਼ਟ ਰੱਬੀ ਸਿਫ਼ਤਿ-ਸਾਲਾਹ (ਦਾ ਖ਼ਜ਼ਾਨਾ ਲੱਭ ਪੈਂਦਾ ਹੈ,
The mind is the giver, the mind is the beggar; the mind is the Great Guru, the Creator.
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥
ਤੇ ਉਸਦੀ ਬਰਕਤਿ ਨਾਲ) ਕਾਮਾਦਿਕ ਪੰਜ ਚੋਰਾਂ ਨੂੰ ਮਾਰ ਕੇ ਆਤਮਕ ਆਨੰਦ ਮਾਣਦਾ ਹੈ ।੨।
The five thieves are conquered, and peace is attained; such is the contemplative wisdom of God. ||2||
ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥
ਹੇ ਪ੍ਰਭੂ! ਇਹ ਕਿਹਾ ਤਾਂ ਜਾਂਦਾ ਹੈ (ਭਾਵ, ਹਰੇਕ ਜੀਵ ਇਹ ਆਖਦਾ ਤਾਂ ਹੈ) ਕਿ ਤੂੰ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ, ਮੈਂ ਭੀ ਇਹ ਆਖਦਾ ਹਾਂ (ਪਰ ਨਿਰੇ ਆਖਣ ਨਾਲ ਹਰੇਕ ਵਿਚ) ਤੇਰਾ ਦਰਸਨ ਨਹੀਂ ਹੁੰਦਾ ।
The One Lord is said to be in each and every heart, but no one can see Him.
ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥
ਅੰਦਰੋਂ ਖੋਟਾ ਹੋਣ ਕਰਕੇ ਜੀਵ (ਚੌਰਾਸੀ ਦੀ ਗਰਭ ਜੋਨਿ ਵਿਚ) ਪੁੱਠਾ (ਲਟਕਾ ਕੇ) ਰੋਲੀਦਾ ਹੈ, ਤੇਰਾ ਨਾਮ ਸਿਮਰਨ ਤੋਂ ਬਿਨਾ ਇਸ ਦੀ ਇੱਜ਼ਤ-ਆਬਰੋ ਭੀ ਚਲੀ ਜਾਂਦੀ ਹੈ ।
The false are cast upside-down into the womb of reincarnation; without the Name, they lose their honor.
ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥
ਹੇ ਪ੍ਰਭੂ! ਜਦੋਂ ਤੂੰ ਆਪ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਜਦੋਂ ਤੇਰੀ ਆਪਣੀ ਮੇਹਰ ਹੁੰਦੀ ਹੈ, ਤਦੋਂ ਹੀ ਮੈਂ ਤੇਰੀ ਯਾਦ ਵਿਚ ਜੁੜਿਆ ਰਹਿ ਸਕਦਾ ਹਾਂ ।੩।
Those whom You unite, remain united, if it is Your Will. ||3||
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
ਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ । ਵਖੇਵਿਆਂ ਵਿਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿਚ ਉਸ ਦਾ ਜਨਮ ਹੋਇਆ । (ਪੁੱਛਣਾ ਹੈ ਤਾਂ) ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ ।
God does not ask about social class or birth; you must find your true home.
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥
ਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ ।
That is your social class and that is your status - the karma of what you have done.
ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥
ਜਨਮ ਮਰਨ (ਦੇ ਗੇੜ) ਦਾ ਦੁਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ । ਨਾਮ ਵਿਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ ।੪।੧੦।
The pains of death and rebirth are eradicated; O Nanak, salvation is in the Lord's Name. ||4||10||