ਕਾਨੜਾ ਮਹਲਾ ੫ ॥
Kaanraa, Fifth Mehl:
ਕਰਤ ਕਰਤ ਚਰਚ ਚਰਚ ਚਰਚਰੀ ॥
ਹੇ ਭਾਈ! (ਜਿੱਥੇ ਜਾਂਦੇ ਹਨ) ਚਰਚਾ ਹੀ ਚਰਚਾ ਕਰਦੇ ਫਿਰਦੇ ਹਨ (ਪਰ ਪ੍ਰਭੂ ਦੇ ਭੋਜਨ ਤੋਂ ਬਿਨਾ ਇਹ ਸਭ ਕੁਝ ਵਿਅਰਥ ਹੈ)
The debaters debate and argue their arguments.
ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥੧॥ ਰਹਾਉ ॥
ਅਨੇਕਾਂ ਜੋਗ ਸਮਾਧੀਆਂ ਲਾਣ ਵਾਲੇ (ਛੇ) ਭੇਖਾਂ ਦੇ ਸਾਧੂ (ਸ਼ਾਸਤ੍ਰ ਦੇ) ਗਿਆਨਵਾਨ ਸਦਾ ਧਰਤੀ ਉਤੇ ਤੁਰੇ ਫਿਰਦੇ ਹਨ ।੧।
The Yogis and meditators, religious and spiritual teachers roam and ramble, wandering endlessly all over the earth. ||1||Pause||
ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥
ਹੇ ਭਾਈ! (ਇਹੋ ਜਿਹੇ ਅਨੇਕਾਂ ਹੀ) ਹੋਰ ਹਨ, (ਉਹਨਾਂ ਦੇ ਅੰਦਰ) ਹਉਮੈ ਹੀ ਹਉਮੈ, (ਨਾਮ ਤੋਂ ਸੱਖਣੇ ਉੁਹ) ਮੂਰਖ ਹਨ, ਮੂਰਖ ਹਨ, ਝੱਲੇ ਹਨ ।
They are egotistical, self-centered and conceited, foolish, stupid, idiotic and insane.
ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥੧॥
(ਉਹ ਧਰਤੀ ਉੱਤੇ ਤੁਰੇ ਫਿਰਦੇ ਹਨ, ਇਸ ਨੂੰ ਧਰਮ ਦਾ ਕੰਮ ਸਮਝਦੇ ਹਨ ਪਰ ਉਹ) ਜਿੱਥੇ ਭੀ ਜਾਂਦੇ ਹਨ, ਜਿੱਥੇ ਭੀ ਜਾਂਦੇ ਹਨ, ਸਦਾ ਹੀ ਸਦਾ ਹੀ ਆਤਮਕ ਮੌਤ (ਉਹਨਾਂ ਉਤੇ ਸਵਾਰ ਰਹਿੰਦੀ) ਹੈ ।
Wherever they go and wander, death is always with them, forever and ever and ever and ever. ||1||
ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥
ਹੇ ਮੂਰਖ! (ਇਹਨਾਂ ਸਮਾਧੀਆਂ ਦਾ) ਮਾਣ, (ਭੇਖ ਦਾ) ਮਾਣ (ਸ਼ਾਸਤ੍ਰਾਂ ਦੇ ਗਿਆਨ ਦਾ) ਅਹੰਕਾਰ ਛੱਡ ਦੇਹ, (ਇਸ ਤਰ੍ਹਾਂ ਆਤਮਕ) ਮੌਤ ਸਦਾ (ਤੇਰੇ) ਨੇੜੇ ਹੈ, ਸਦਾ (ਤੇਰੇ) ਨੇੜੇ ਹੈ ।
Give up your pride and stubborn self-conceit; death, yes, death, is always close and near at hand.
ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨੁ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥
(ਤੈਨੂੰ) ਨਾਨਕ ਆਖਦੇ ਹਨ—ਹੇ ਮੂਰਖ! ਪਰਮਾਤਮਾ ਦਾ ਭਜਨ ਕਰ, ਹਰੀ ਦਾ ਭਜਨ ਕਰ । ਭਜਨ ਤੋਂ ਬਿਨਾ ਕੀਮਤੀ ਮਨੁੱਖਾ ਜਨਮ (ਵਿਅਰਥ) ਜਾ ਰਿਹਾ ਹੈ ।੨।੫।੫੦।੧੨।੬੨।
Vibrate and meditate on the Lord, Har, Haray, Haray. Says Nanak, listen you fool: without vibrating, and meditating, and dwelling on Him, your life is uselessly wasting away. ||2||5||50||12||62||