ਕਾਨੜਾ ਮਹਲਾ ੫ ॥
Kaanraa, Fifth Mehl:
ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥
ਹੇ ਦਇਆ-ਦੇ-ਘਰ ਠਾਕੁਰ ਪ੍ਰਭੂ! (ਮੈਂ ਤੇਰੇ) ਚਰਨਾਂ ਦੀ ਸਰਨ (ਆਇਆ ਹਾਂ । ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਤੈਥੋਂ ਬਿਨਾ) ਹੋਰ ਕੋਈ ਥਾਂ ਨਹੀਂ । ਹੇ ਸੁਆਮੀ! ਵਿਕਾਰੀਆਂ ਨੂੰ ਪਵਿੱਤਰ ਕਰਨਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ।
I seek the Sanctuary of the Feet of my Merciful Lord and Master; I do not go anywhere else.
ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥੧॥ ਰਹਾਉ ॥
ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।੧।ਰਹਾਉ।
It is the Inherent Nature of our Lord and Master to purify sinners. Those who meditate on the Lord are saved. ||1||Pause||
ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥
ਹੇ ਪ੍ਰਭੂ ਪਾਤਿਸ਼ਾਹ! ਜਗਤ ਵਿਕਾਰਾਂ ਦੀ ਜਿੱਲ੍ਹਣ ਹੈ, ਵਿਕਾਰਾਂ ਦਾ ਸਮੁੰਦਰ ਹੈ,
The world is a swamp of wickedness and corruption. The blind sinner has fallen into the ocean of emotional attachment and pride,
ਬਿਕਲ ਮਾਇਆ ਸੰਗਿ ਧੰਧ ॥
ਮਾਇਆ ਦੇ ਮੋਹ ਅਤੇ ਮਾਣ ਨਾਲ ਅੰਨ੍ਹੇ ਹੋਏ ਜੀਵ (ਇਸ ਵਿਚ) ਡਿੱਗੇ ਰਹਿੰਦੇ ਹਨ, ਮਾਇਆ ਦੇ ਝੰਬੇਲਿਆਂ ਨਾਲ ਵਿਆਕੁਲ ਹੋਏ ਰਹਿੰਦੇ ਹਨ ।
bewildered by the entanglements of Maya.
ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥੧॥
ਹੇ ਪ੍ਰਭੂ! (ਇਹਨਾਂ ਦਾ) ਹੱਥ ਫੜ ਕੇ ਤੂੰ ਆਪ (ਇਹਨਾਂ ਨੂੰ ਇਸ ਜਿੱਲ੍ਹਣ ਵਿਚੋਂ) ਕੱਢ, ਤੂੰ ਆਪ (ਇਹਨਾਂ ਦੀ) ਰੱਖਿਆ ਕਰ ।੧।
God Himself has taken me by the hand and lifted me up and out of it; save me, O Sovereign Lord of the Universe. ||1||
ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥
ਹੇ ਅਨਾਥਾਂ ਦੇ ਨਾਥ! ਹੇ ਸੰਤਾਂ ਦੇ ਸਹਾਰੇ! ਹੇ (ਜੀਵਾਂ ਦੇ) ਕੋ੍ਰੜਾਂ ਪਾਪ ਨਾਸ ਕਰਨ ਵਾਲੇ!
He is the Master of the masterless, the Supporting Lord of the Saints, the Neutralizer of millions of sins.
ਮਨਿ ਦਰਸਨੈ ਕੀ ਪਿਆਸ ॥
(ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਤਾਂਘ ਹੈ ।
My mind thirsts for the Blessed Vision of His Darshan.
ਪ੍ਰਭ ਪੂਰਨ ਗੁਨਤਾਸ ॥
ਹੇ ਪੂਰਨ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ!
God is the Perfect Treasure of Virtue.
ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥੨॥੨॥੪੧॥
ਹੇ ਕ੍ਰਿਪਾਲ! ਹੇ ਦਇਆਲ! ਹੇ ਗੁਪਾਲ! ਹੇ ਹਰੀ! (ਮਿਹਰ ਕਰ) ਨਾਨਕ ਦੀ ਜੀਭ (ਤੇਰੇ) ਗੁਣ ਗਾਂਦੀ ਰਹੇ ।੨।੨।੪੧।
O Nanak, sing and savor the Glorious Praises of the Lord, the Kind and Compassionate Lord of the World. ||2||2||41||