ਕਾਨੜਾ ਮਹਲਾ ੫ ॥
Kaanraa, Fifth Mehl:
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥
ਹੇ ਭਾਈ! ਗੁਰੂ ਨੂੰ ਮਿਲ ਕੇ (ਹੀ, ਵਿਕਾਰਾਂ ਦੀ) ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ । ਹੋਰ ਕੋਈ ਹੀਲਾ (ਇਸ ਦੀ ਪ੍ਰਾਪਤੀ ਦਾ) ਨਹੀਂ ਹੈ ।੧।ਰਹਾਉ।
Speaking of God, filth and pollution are burnt away; This comes by meeting with the Guru, and not by any other efforts. ||1||Pause||
ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥
ਹੇ ਭਾਈ! ਤੀਰਥਾਂ ਦੇ ਇਸ਼ਨਾਨ, ਬ੍ਰਾਹਮਣਾਂ ਵਾਲੇ ਛੇ ਕਰਮਾਂ ਦਾ ਰੋਜ਼ਾਨਾ ਅੱਭਿਆਸ, ਜਟਾਂ ਧਾਰਨ ਕਰਨੀਆਂ, ਹੋਮ-ਜੱਗ ਕਰਨੇ, ਡੰਡਾ ਧਾਰੀ ਜੋਗੀ ਬਣਨਾ—(ਮੇਰਾ ਇਹਨਾਂ ਕੰਮਾਂ ਨਾਲ ਕੋਈ) ਵਾਸਤਾ ਨਹੀਂ ।੧।
Making pilgrimages to sacred rivers, observing the six rituals, wearing matted and tangled hair, performing fire sacrifices and carrying ceremonial walking sticks - none of these are of any use. ||1||
ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥
ਹੇ ਭਾਈ! (ਧੂਣੀਆਂ ਆਦਿਕ ਤਪਾ ਕੇ) ਤਪ ਕਰਨੇ, ਧਰਤੀ ਦਾ ਭ੍ਰਮਣ ਕਰਦੇ ਰਹਿਣਾ—ਇਹੋ ਜਿਹੇ ਅਨੇਕਾਂ ਕਿਸਮਾਂ ਦੇ ਜਤਨ ਕੀਤਿਆਂ, ਅਨੇਕਾਂ ਵਖਿਆਨ ਕੀਤਿਆਂ (ਪਰਮਾਤਮਾ ਦੇ ਗੁਣਾਂ ਦੀ) ਹਾਥ ਨਹੀਂ ਲੱਭਦੀ (ਸੁਖ-ਸ਼ਾਂਤੀ ਦਾ) ਥਾਂ ਨਹੀਂ ਮਿਲਦਾ ।
All sorts of efforts, austerities, wanderings and various speeches - none of these will lead you to find the Lord's Place.
ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥
ਹੇ ਨਾਨਕ! ਸਾਰੀਆਂ ਵਿਚਾਰਾਂ ਵਿਚਾਰ ਕੇ (ਇਹੀ ਗੱਲ ਲੱਭੀ ਹੈ ਕਿ) ਪਰਮਾਤਮਾ ਦਾ ਨਾਮ ਸਿਮਰਿਆ ਕਰੋ (ਇਸੇ ਵਿਚ ਹੀ) ਆਨੰਦ ਹੈ ।੨।੨।੩੯।
I have considered all considerations, O Nanak, but peace comes only by vibrating and meditating on the Name. ||2||2||39||