ਕਾਨੜਾ ਮਹਲਾ ੫ ॥
Kaanraa, Fifth Mehl:
ਭਗਤਿ ਭਗਤਨ ਹੂੰ ਬਨਿ ਆਈ ॥
ਹੇ ਭਾਈ! (ਪਰਮਾਤਮਾ ਦੀ) ਭਗਤੀ ਭਗਤ-ਜਨਾਂ ਪਾਸੋਂ ਹੀ ਹੋ ਸਕਦੀ ਹੈ
Devotion is the natural quality of God's devotees.
ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥
ਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦੇ ਹਨ । ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ ।੧।ਰਹਾਉ।
Their bodies and minds are blended with their Lord and Master; He unites them with Himself. ||1||Pause||
ਗਾਵਨਹਾਰੀ ਗਾਵੈ ਗੀਤ ॥
ਹੇ ਭਾਈ! ਲੋਕਾਈ ਰਿਵਾਜੀ ਤੌਰ ਤੇ ਹੀ (ਸਿਫ਼ਤਿ-ਸਾਲਾਹ ਦੇ) ਗੀਤ ਗਾਂਦੀ ਹੈ ।
The singer sings the songs,
ਤੇ ਉਧਰੇ ਬਸੇ ਜਿਹ ਚੀਤ ॥੧॥
ਪਰ ਸੰਸਾਰ-ਸਮੁੰਦਰ ਤੋਂ ਪਾਰ ਉਹੀ ਲੰਘਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਵੱਸਦੇ ਹਨ ।੧।
but she alone is saved, within whose consciousness the Lord abides. ||1||
ਪੇਖੇ ਬਿੰਜਨ ਪਰੋਸਨਹਾਰੈ ॥
ਹੇ ਭਾਈ! ਹੋਰਨਾਂ ਅੱਗੇ (ਖਾਣੇ) ਧਰਨ ਵਾਲੇ ਨੇ (ਤਾਂ ਸਦਾ) ਸੁਆਦਲੇ ਖਾਣੇ ਵੇਖੇ ਹਨ
The one who sets the table sees the food,
ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥
ਪਰ ਰੱਜਦੇ ਉਹੀ ਹਨ ਜਿਨ੍ਹਾਂ ਨੇ ਉਹ ਖਾਣੇ ਖਾਧੇ ।੨
but only one who eats the food is satisfied. ||2||
ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥
ਹੇ ਭਾਈ! ਸ੍ਵਾਂਗੀ ਮਨੁੱਖ (ਮਾਇਆ ਦੀ ਖ਼ਾਤਰ) ਅਨੇਕਾਂ ਮਨ-ਬਾਂਛਤ ਸ੍ਵਾਂਗ ਬਣਾਂਦਾ ਹੈ,
People disguise themselves with all sorts of costumes,
ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥
ਪਰ ਜਿਹੋ ਜਿਹਾ ਉਹ (ਅਸਲ ਵਿਚ) ਹੈ, ਉਹੋ ਜਿਹਾ ਹੀ (ਉਹਨਾਂ ਨੂੰ) ਦਿੱਸਦਾ ਹੈ (ਜਿਹੜੇ ਉਸ ਨੂੰ ਜਾਣਦੇ ਹਨ) ।੩।
but in the end, they are seen as they truly are. ||3||
ਕਹਨ ਕਹਾਵਨ ਸਗਲ ਜੰਜਾਰ ॥
ਹੇ ਭਾਈ! (ਹਰਿ-ਨਾਮ ਸਿਮਰਨ ਤੋਂ ਬਿਨਾ) ਹੋਰ ਹੋਰ ਗੱਲਾਂ ਆਖਣੀਆਂ ਅਖਵਾਣੀਆਂ—ਇਹ ਸਾਰੇ ਉੱਦਮ ਮਾਇਆ ਦੇ ਮੋਹ ਦੀਆਂ ਫਾਹੀਆਂ ਦਾ ਮੂਲ ਹਨ
Speaking and talking are all just entanglements.
ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥
। ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸੇ੍ਰਸ਼ਟ ਕਰਤੱਬ ਹੈ ।
O slave Nanak, the true way of life is excellent. ||4||5||