ਕਾਨੜਾ ਮਹਲਾ ੫ ਘਰੁ ੨
Kaanraa, Fifth Mehl, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥
ਹੇ ਭਾਈ! ਜਿਸ ਗੁਰੂ ਨੂੰ ਮਿਲਿਆਂ (ਜ਼ਿੰਦਗੀ ਵਿਚ) ਸਾਰੀ ਸਫਲਤਾ ਹੋ ਜਾਂਦੀ ਹੈ
Sing the Glorious Praises of the Lord of the World, the Treasure of Mercy.
ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥
ਉਸ ਦੁਖਾਂ ਦੇ ਨਾਸ ਕਰਨ ਵਾਲੇ ਅਤੇ ਸੁਖਾਂ ਦੇ ਦੇਣ ਵਾਲੇ ਗੁਰੂ ਨੂੰ ਮਿਲ ਕੇ, ਆਓ, ਰਲ ਕੇ ਮਾਇਆ-ਦੇ-ਖ਼ਜ਼ਾਨੇ ਗੋਪਾਲ ਦੇ ਗੁਣ ਗਾਵਿਆ ਕਰੀਏ ।੧।ਰਹਾਉ।
The True Guru is the Destroyer of pain, the Giver of peace; meeting Him, one is totally fulfilled. ||1||Pause||
ਸਿਮਰਤ ਨਾਮੁ ਮਨਹਿ ਸਾਧਾਰੈ ॥
ਹੇ ਭਾਈ! ਨਾਮ ਸਿਮਰਿਆਂ ਨਾਮ (ਮਨੁੱਖ ਦੇ) ਮਨ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ ।
Meditate in remembrance on the Naam, the Support of the mind.
ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥
ਹਰਿ-ਨਾਮ ਕੋ੍ਰੜਾਂ ਪਾਪੀਆਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੧।
Millions of sinners are carried across in an instant. ||1||
ਜਾ ਕਉ ਚੀਤਿ ਆਵੈ ਗੁਰੁ ਅਪਨਾ ॥
ਹੇ ਭਾਈ! ਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ (ਉਹ ਮਨੁੱਖ ਸਦਾ ਹਰਿ-ਨਾਮ ਜਪਦਾ ਹੈ
Whoever remembers his Guru,
ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥
ਜਿਸ ਦੀ ਬਰਕਤਿ ਨਾਲ) ਉਸ ਨੂੰ ਸੁਪਨੇ ਵਿਚ ਭੀ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ ।੨।
shall not suffer sorrow, even in dreams. ||2||
ਜਾ ਕਉ ਸਤਿਗੁਰੁ ਅਪਨਾ ਰਾਖੈ ॥
ਹੇ ਭਾਈ! ਪਿਆਰਾ ਗੁਰੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ
Whoever keeps his Guru enshrined within
ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥
ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ-ਰਸ ਚੱਖਦਾ ਰਹਿੰਦਾ ਹੈ ।
- that humble being tastes the sublime essence of the Lord with his tongue. ||3||
ਕਹੁ ਨਾਨਕ ਗੁਰਿ ਕੀਨੀ ਮਇਆ ॥
ਹੇ ਨਾਨਕ! ਆਖ—(ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਨੇ ਮਿਹਰ ਕੀਤੀ,
Says Nanak, the Guru has been Kind to me;
ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥
ਉਹਨਾਂ ਦੇ ਮੂੰਹ ਇਸ ਲੋਕ ਵਿਚ ਅਤੇ ਪਰਲੋਕ ਵਿਚ ਉਜਲੇ ਹੋ ਗਏ ।੪
here and herafter, my face is radiant. ||4||1||