ਪਉੜੀ ॥
Pauree:
ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥
(ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ,
He judges each and every being; by the Hukam of His Command, He leads us on.
ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥
ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ ‘ਆਵਾਗਾਉਣ’ ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ),
Justice is in Your Hands, O Lord; You are pleasing to my mind.
ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥
ਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ;
The mortal is bound and gagged by Death and lead away; no one can rescue him.
ਜਰੁ ਜਰਵਾਣਾ ਕੰਨ੍ਹਿ ਚੜਿਆ ਨਚਸੀ ॥
ਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ)
Old age, the tyrant, dances on the mortal's shoulders.
ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥
ਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ ।
So climb aboard the boat of the True Guru, and the True Lord will rescue you.
ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥
(ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ (ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ;
The fire of desire burns like an oven, consuming mortals night and day.
ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ।
Like trapped birds, the mortals peck at the corn; only through the Lord's Command will they find release.
ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥
। ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ ।੨੬।
Whatever the Creator does, comes to pass; falsehood shall fail in the end. ||26||