ਪਉੜੀ ॥
Pauree:
ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥
(ਪ੍ਰਭੂ) ਆਪ ਹੀ ਜਗਤ ਬਣਾ ਕੇ (ਜੀਵਾਂ ਦੇ) ਗੁਣਾਂ ਤੇ ਔਗੁਣਾਂ ਦਾ ਲੇਖਾ ਕਰਦਾ ਹੈ ।
He created the world; He considers the merits and demerits of the mortals.
ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥
(ਮਾਇਆ ਦੇ) ਤਿੰਨ ਗੁਣ (ਭੀ ਜੋ) ਨਿਰਾ ਜੰਜਾਲ (ਭਾਵ, ਵਿਕਾਰਾਂ ਵਿਚ ਫਸਾਣ ਵਾਲਾ) ਹੀ ਹੈ (ਇਹ ਭੀ ਪ੍ਰਭੂ ਨੇ ਆਪ ਹੀ ਰਚਿਆ ਹੈ, ਇਸ ਵਿਚ ਫਸ ਕੇ ਜਗਤ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਪਾਂਦਾ;
Those who are entangled in the three gunas - the three dispositions - do not love the Naam, the Name of the Lord.
ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥
(ਇਸ ਵਾਸਤੇ ਜੀਵ) ਗੁਣ ਛੱਡ ਕੇ ਅਉਗਣ ਕਮਾਂਦੇ ਹਨ ਤੇ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿਚ ਸ਼ਰਮਿੰਦੇ ਹੁੰਦੇ ਹਨ ।
Forsaking virtue, they practice evil; they shall be miserable in the Court of the Lord.
ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥
ਅਜੇਹੇ ਜੀਵ (ਮਾਨੋ) ਜੂਏ ਵਿਚ ਮਨੁੱਖਾ-ਜਨਮ ਹਾਰ ਜਾਂਦੇ ਹਨ, ਉਹਨਾਂ ਦਾ ਜਗਤ ਵਿਚ ਆਉਣਾ ਕਿਸੇ ਅਰਥ ਨਹੀਂ ਹੁੰਦਾ ਹੈ ।
They lose their life in the gamble; why did they even come into the world?
ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥
(ਪਰ) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੇ) ਸੱਚੇ ਸ਼ਬਦ ਦੀ ਰਾਹੀਂ ਆਪਣਾ ਮਨ ਵੱਸ ਵਿਚ ਲਿਆਂਦਾ ਹੈ, ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ ਪਿਆਰ ਪਾਂਦੇ ਹਨ,
But those who conquer and subdue their minds, through the True Word of the Shabad - night and day, they love the Naam.
ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥
ਜਿਨ੍ਹਾਂ ਨੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਵਸਾਇਆ ਹੈ
Those people enshrine the True, Invisible and Infinite Lord in their hearts.
ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥
ਉਹ ਇਉਂ ਬੇਨਤੀ ਕਰਦੇ ਹਨ)—“ਹੇ ਪ੍ਰਭੂ! ਤੂੰ ਗੁਣਾਂ ਦਾ ਦਾਤਾ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈ, ਅਸੀ ਜੀਵ ਅਉਗਣੀ ਹਾਂ ।”
You, O Lord, are the Giver, the Treasure of virtue; I am unvirtuous and unworthy.
ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥
ਗੁਰੂ ਦੇ ਸ਼ਬਦ ਦੀ ਰਾਹੀਂ (ਅਜੇਹੀ ਸੁਅੱਛ) ਵਿਚਾਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ (ਪਰਮਾਤਮਾ ਆਪ) ਮਿਹਰ ਕਰਦਾ ਹੈ ।੧੩।
He alone finds You, whom You bless and forgive, and inspire to contemplate the Word of the Guru's Shabad. ||13||