ਸਲੋਕ ਮਃ ੩ ॥
Shalok, Third Mehl:
ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥
ਹੇ (ਜੀਵ-) ਪਪੀਹੇ! ਗੁਣਾਂ ਵਾਲੀ (ਜੀਵ-ਇਸਤ੍ਰੀ) ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਪਰ ਅਉਗਣਿਆਰੀ ਉਸ ਤੋਂ ਵਿਥ ਤੇ ਰਹਿੰਦੀ ਹੈ
O rainbird, the virtuous soul-bride attains the Mansion of her Lord's Presence; the unworthy, unvirtuous one is far away.
ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥
ਹੇ (ਜੀਵ-) ਪਪੀਹੇ! ਤੇਰੇ ਅੰਦਰ ਹੀ ਰੱਬ ਵੱਸਦਾ ਹੈ, ਗੁਰੂ ਦੇ ਸਨਮੁਖ ਹੋਇਆਂ ਸਦਾ ਅੰਗ-ਸੰਗ ਦਿੱਸਦਾ ਹੈ
Deep within your inner being, the Lord abides. The Gurmukh beholds Him ever-present.
ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥
(ਗੁਰੂ ਦੀ ਸਰਨ ਪਿਆਂ) ਕਿਸੇ ਕੂਕ ਪੁਕਾਰ ਦੀ ਲੋੜ ਨਹੀਂ ਰਹਿੰਦੀ, ਮੇਹਰਾਂ ਦੇ ਸਾਂਈ ਦੀ ਮਿਹਰ ਦੀ ਨਜ਼ਰ ਨਾਲ ਨਿਹਾਲ ਹੋ ਜਾਈਦਾ ਹੈ ।
When the Lord bestows His Glance of Grace, the mortal no longer weeps and wails.
ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਘਾਲ ਕਮਾਈ ਕਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿ ਕੇ ਉਸ ਨੂੰ ਮਿਲ ਪੈਂਦੇ ਹਨ ।੧
O Nanak, those who are imbued with the Naam intuitively merge with the Lord; they practice the Word of the Guru's Shabad. ||1||