ਪਉੜੀ ॥
Pauree:
ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥
ਹੇ ਪ੍ਰਭੂ!) ਨਾਥ, ਜਤੀ, ਪੁੱਗੇ ਹੋਏ ਜੋਗੀ, ਪੀਰ (ਕਈ ਹੋ ਗੁਜ਼ਰੇ ਹਨ, ਪਰ,) ਕਿਸੇ ਨੇ ਤੇਰਾ ਅੰਤ ਨਹੀਂ ਪਾਇਆ (ਭਾਵ, ਤੂੰ ਕਿਹੋ ਜਿਹਾ ਹੈਂ ਕਦੋਂ ਤੋਂ ਹੈਂ, ਕੇਡਾ ਹੈਂ—ਇਹ ਗੱਲ ਕੋਈ ਨਹੀਂ ਦੱਸ ਸਕਿਆ, ਕਈ ਜਤਨ ਕਰ ਚੁਕੇ) ।
The Yogic Masters, celibates, Siddhas and spiritual teachers - none of them has found the limits of the Lord.
ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥
। ਗੁਰੂ ਦੀ ਸਿੱਖਿਆ ਉਤੇ ਤੁਰਨ ਵਾਲੇ ਮਨੁੱਖ (ਅਜੇਹੇ ਨਿਸਫਲ ਉੱਦਮ ਛੱਡ ਕੇ, ਕੇਵਲ ਤੇਰਾ) ਨਾਮ ਸਿਮਰ ਕੇ ਤੇਰੇ (ਚਰਨਾਂ ਵਿਚ) ਲੀਨ ਰਹਿੰਦੇ ਹਨ ।
The Gurmukhs meditate on the Naam, and merge in You, O Lord.
ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥
(ਹੇ ਭਾਈ!) ਇਹ ਗੱਲ ਉਸ ਪ੍ਰਭੂ ਨੂੰ ਇਉਂ ਹੀ ਚੰਗੀ ਲੱਗੀ ਹੈ ਕਿ ਅਨੇਕਾਂ ਜੁਗ ਹਨੇਰਾ ਹੀ ਹਨੇਰਾ ਸੀ (ਭਾਵ, ਇਹ ਕਿਹਾ ਨਹੀਂ ਜਾ ਸਕਦਾ ਕਿ ਜਦੋਂ ਜਗਤ-ਰਚਨਾ ਨਹੀਂ ਸੀ ਹੋਈ ਤਦੋਂ ਕੀਹ ਸੀ);
For thirty-six ages, God remained in utter darkness, as He pleased.
ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥
ਫਿਰ ਭਿਆਨਕ ਜਲ ਹੀ ਜਲ—ਇਹ ਖੇਡ ਭੀ ਉਸੇ ਨੇ ਵਰਤਾਈ
The vast expanse of water swirled around.
ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥
; ਤੇ, ਉਹ ਸਦਾ ਜੀਉਂਦਾ ਰਹਿਣ ਵਾਲਾ ਪ੍ਰਭੂ ਆਪ ਬੇਅੰਤ ਹੀ ਬੇਅੰਤ ਅਤੇ ਪਹੁੰਚ ਤੋਂ ਪਰੇ!
The Creator of all is Infinite, Endless and Inaccessible.
ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥
(ਹੇ ਭਾਈ!) (ਜਦੋਂ ਉਸ ਨੇ ਜਗਤ-ਰਚਨਾ ਕਰ ਦਿੱਤੀ, ਤਦੋਂ) ਤ੍ਰਿਸ਼ਨਾ ਦੀ ਅੱਗ, ਵਾਦ-ਵਿਵਾਦ ਤੇ ਭੁੱਖ ਤ੍ਰਿਹ ਭੀ ਉਸ ਨੇ ਆਪ ਹੀ ਪੈਦਾ ਕਰ ਦਿੱਤੇ ।
He formed fire and conflict, hunger and thirst.
ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥
ਦੁਨੀਆ (ਭਾਵ, ਜੀਵਾਂ) ਦੇ ਸਿਰ ਉਤੇ ਮੌਤ (ਦਾ ਡਰ ਭੀ ਉਸੇ ਨੇ ਪੈਦਾ ਕੀਤਾ ਹੈ; ਕਿਉਂਕਿ ਇਹਨਾਂ ਨੂੰ) ਇਹ ਦੂਜਾ (ਭਾਵ, ਪ੍ਰਭੂ ਨੂੰ ਛੱਡ ਕੇ ਇਹ ਦਿੱਸਦਾ ਜਗਤ) ਪਿਆਰਾ ਲੱਗ ਰਿਹਾ ਹੈ ।
Death hangs over the heads of the people of the world, in the love of duality.
ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥
ਪਰ, ਰੱਖਣ ਦੇ ਸਮਰੱਥ ਪ੍ਰਭੂ ਜਿਸ ਨੇ (ਗੁਰੂ ਦੀ ਰਾਹੀਂ) ਸ਼ਬਦ ਦੀ ਸੂਝ ਬਖ਼ਸ਼ੀ ਹੈ (ਇਹਨਾਂ ਅਗਨਿ, ਵਾਦ, ਭੁਖ, ਤ੍ਰਿਹ ਤੇ ਕਾਲ ਆਦਿਕ ਤੋਂ) ਰੱਖਦਾ ਭੀ ਆਪ ਹੀ ਹੈ ।੯।
The Savior Lord saves those who realize the Word of the Shabad. ||9||