ਪਉੜੀ ॥
Pauree:
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥
(ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ
He Himself has staged the tournament, and arranged the arena for the wrestlers.
ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥
(ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ, (
They have entered the arena with pomp and ceremony; the Gurmukhs are joyful.
ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥
ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ;
The false and foolish self-willed manmukhs are defeated and overcome.
ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥
(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ ।
The Lord Himself wrestles, and He Himself defeats them. He Himself staged this play.
ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥
ਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ
The One God is the Lord and Master of all; this is known by the Gurmukhs.
ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥
ਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ ।
He writes the inscription of His Hukam on the foreheads of all, without pen or ink.
ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥
ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ ।
In the Sat Sangat, the True Congregation, Union with Him is obtained; there, the Glorious Praises of the Lord are chanted forever.
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥
ਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) ।
O Nanak, praising the True Word of His Shabad, one comes to realize the Truth. ||4||