ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩
Raag Malaar, Fifth Mehl, Partaal, Third House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥
:— ਹੇ ਸਖੀ! (ਜਿਸ ਜੀਵ-ਇਸਤ੍ਰੀ ਨੇ ਆਪਣੇ) ਗੁਰੂ ਦੀ ਪ੍ਰਸੰਨਤਾ ਹਾਸਲ ਕਰ ਕੇ ਦਇਆ ਦੇ ਸੋਮੇ ਪਿਆਰੇ ਪ੍ਰਭੂ ਨਾਲ ਆਤਮਕ ਅਨੰਦ ਮਾਨਣਾ ਸ਼ੁਰੂ ਕਰ ਦਿੱਤਾ,
Pleasing the Guru, I have fallen in love with my Merciful Beloved Lord.
ਕੀਨੋ ਰੀ ਸਗਲ ਸੀਂਗਾਰ ॥
ਉਸ ਨੇ ਸਾਰੇ (ਆਤਮਕ) ਸਿੰਗਾਰ ਕਰ ਲਏ (ਭਾਵ, ਉਸ ਦੇ ਅੰਦਰ ਉੱਚੇ ਆਤਮਕ ਗੁਣ ਪੈਦਾ ਹੋ ਗਏ),
I have made all my decorations,
ਤਜਿਓ ਰੀ ਸਗਲ ਬਿਕਾਰ ॥
ਉਸ ਨੇ ਸਾਰੇ ਵਿਕਾਰ ਤਿਆਗ ਦਿੱਤੇ,
and renounced all corruption;
ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥
ਉਸ ਦਾ (ਪਹਿਲਾ) ਭਟਕਦਾ ਮਨ ਡੋਲਣੋਂ ਹਟ ਗਿਆ ।੧।ਰਹਾਉ।
my wandering mind has become steady and stable. ||1||Pause||
ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥
ਹੇ (ਮੇਰੇ) ਮਨ! ਤੂੰ ਭੀ ਇਸੇ ਤਰ੍ਹਾਂ (ਪ੍ਰਭੂ ਦਾ ਮਿਲਾਪ) ਹਾਸਲ ਕਰ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਸੰਤ ਜਨਾਂ ਨਾਲ ਸੰਗਤਿ ਕਰਿਆ ਕਰ
O my mind, lose your self-conceit by associating with the Holy, and you shall find Him.
ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥
(ਤੇਰੇ ਅੰਦਰ ਐਸਾ ਆਨੰਦ ਬਣਿਆ ਰਹੇਗਾ, ਜਿਵੇਂ) ਇਕ-ਰਸ ਢੋਲ ਆਦਿਕ ਸਾਜ਼ ਵੱਜ ਰਹੇ ਹਨ, (ਤੇਰੀ ਜੀਭ ਇਉਂ) ਪਰਮਾਤਮਾ ਦਾ ਨਾਮ (ਉਚਾਰਿਆ ਕਰੇਗੀ, ਜਿਵੇਂ) ਕੋਇਲ ਮਿੱਠੇ ਅਤੇ ਬੜੇ ਸੁੰਦਰ ਬੋਲ ਬੋਲਦੀ ਹੈ ।੧
The unstruck celestial melody vibrates and resounds; like a song-bird, chant the Lord's Name, with words of sweetness and utter beauty. ||1||
ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥
ਹੇ ਪਿਆਰੇ ਪ੍ਰਭੂ! ਹੇ ਬਹੁਤ ਬੇਅੰਤ ਪ੍ਰਭੂ! ਤੇਰੇ ਦਰਸਨ ਦੀ ਵਡਿਆਈ ਅਜਿਹੀ ਹੈ ਕਿ ਸਫਲਤਾ ਦੇ ਨਿਸ਼ਾਨੇ ਤੋਂ ਉੱਕਦੀ ਨਹੀਂ ।
Such is the glory of Your Darshan, so utterly inifinte and fruitful, O my Love; so do we become by associating with the Saints.
ਭਵ ਉਤਾਰ ਨਾਮ ਭਨੇ ॥
ਸੰਸਾਰ-ਸਮੁੰਦਰ ਤੋਂ ਪਾਰ ਕਰਨ ਵਾਲਾ ਤੇਰਾ ਨਾਮ ਜਪ ਜਪ ਕੇ ਤੇਰੇ ਸੰਤ ਭੀ ਤੇਰੇ ਚਰਨਾਂ ਵਿਚ ਜੁੜ ਕੇ (ਤੇਰੇ ਵਰਗੇ) ਬਣ ਜਾਂਦੇ ਹਨ ।
Vibrating, chanting Your Name, we cross over the terrifying world-ocean.
ਰਮ ਰਾਮ ਰਾਮ ਮਾਲ ॥
ਹੇ ਨਾਨਕ! ਜਿਹੜੇ ਸੇਵਕ ਪਰਮਾਤਮਾ ਦੇ ਨਾਮ ਦੀ ਸੁੰਦਰ ਮਾਲਾ ਆਪਣੇ ਮਨ ਵਿਚ ਫੇਰਦੇ ਰਹਿੰਦੇ ਹਨ
They dwell on the Lord, Raam, Raam, chanting on their malas;
ਮਨਿ ਫੇਰਤੇ ਹਰਿ ਸੰਗਿ ਸੰਗੀਆ ॥
ਉਹ ਪਰਮਾਤਮਾ ਦੇ ਨਾਲ (ਟਿਕੇ ਰਹਿਣ ਵਾਲੇ) ਸਾਥੀ ਬਣ ਜਾਂਦੇ ਹਨ,
their minds are turned towards the Lord in the Saadh Sangat, the Company of the Holy.
ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥
ਪ੍ਰਭੂ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ।੨।੧।੨੩।
O servant Nanak, their Beloved Lord seems so sweet to them. ||2||1||23||