ਮਲਾਰ ਮਹਲਾ ੫ ॥
Malaar, Fifth Mehl:
ਪਰਮੇਸਰੁ ਹੋਆ ਦਇਆਲੁ ॥
ਹੇ ਭਾਈ! (ਜਿਸ ਮਨੁੱਖ ਉੱਤੇ) ਪਰਮਾਤਮਾ ਦਇਆਵਾਨ ਹੁੰਦਾ ਹੈ
The Transcendent Lord God has become merciful;
ਮੇਘੁ ਵਰਸੈ ਅੰਮ੍ਰਿਤ ਧਾਰ ॥
(ਉਸ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼-) ਬੱਦਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ ।
Ambrosial Nectar is raining down from the clouds.
ਸਗਲੇ ਜੀਅ ਜੰਤ ਤ੍ਰਿਪਤਾਸੇ ॥
(ਜਿਨ੍ਹਾਂ ਉੱਤੇ ਇਹ ਵਰਖਾ ਹੁੰਦੀ ਹੈ, ਉਹ) ਸਾਰੇ ਜੀਵ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ ।
All beings and creatures are satisfied;
ਕਾਰਜ ਆਏ ਪੂਰੇ ਰਾਸੇ ॥੧॥
। ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੧।
their affairs are perfectly resolved. ||1||
ਸਦਾ ਸਦਾ ਮਨ ਨਾਮੁ ਸਮ੍ਹਾਲਿ ॥
ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ (
O my mind, dwell on the Lord, forever and ever.
ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥
ਇਹ ਨਾਮ) ਪੂਰੇ ਗੁਰੂ ਦੀ ਸਰਨ ਪਿਆਂ ਮਿਲਦਾ ਹੈ, ਅਤੇ ਇਸ ਲੋਕ ਤੇ ਪਰਲੋਕ ਵਿਚ (ਜੀਵ ਦੇ ਨਾਲ) ਸਾਥ ਦੇਂਦਾ ਹੈ ।੧।ਰਹਾਉ।
Serving the Perfect Guru, I have obtained it. It shall stay with me both here and hereafter. ||1||Pause||
ਦੁਖੁ ਭੰਨਾ ਭੈ ਭੰਜਨਹਾਰ ॥
ਤੇ (ਜੀਵਾਂ ਦਾ) ਹਰੇਕ ਦੁੱਖ ਦੂਰ ਕੀਤਾ ਹੈ
He is the Destroyer of pain, the Eradicator of fear.
ਆਪਣਿਆ ਜੀਆ ਕੀ ਕੀਤੀ ਸਾਰ ॥
ਜੀਵਾਂ ਦੇ) ਸਾਰੇ ਡਰ ਨਾਸ ਕਰ ਸਕਣ ਵਾਲੇ ਉਸ ਪ੍ਰਭੂ ਨੇ ਆਪਣੇ ਪੈਦਾ ਕੀਤੇ ਜੀਵਾਂ ਦੀ ਸਦਾ ਸੰੰਭਾਲ ਕੀਤੀ ਹੈ
He takes care of His beings.
ਰਾਖਨਹਾਰ ਸਦਾ ਮਿਹਰਵਾਨ ॥
ਹੇ ਭਾਈ! ਰੱਖਿਆ ਕਰਨ ਦੀ ਸਮਰਥਾ ਵਾਲਾ ਪਰਮਾਤਮਾ (ਜੀਵਾਂ ਉੱਤੇ) ਸਦਾ ਦਇਆਵਾਨ ਰਹਿੰਦਾ ਹੈ,
The Savior Lord is kind and compassionate forever.
ਸਦਾ ਸਦਾ ਜਾਈਐ ਕੁਰਬਾਨ ॥੨॥
ਉਸ ਦੇ (ਚਰਨਾਂ) ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ।
I am a sacrifice to Him, forever and ever. ||2||
ਕਾਲੁ ਗਵਾਇਆ ਕਰਤੈ ਆਪਿ ॥
ਕਰਤਾਰ ਨੇ (ਉਸ ਦੇ ਸਿਰ ਤੋਂ ਆਤਮਕ) ਮੌਤ ਦੂਰ ਕਰ ਦਿੱਤੀ
The Creator Himself has eliminated death.
ਸਦਾ ਸਦਾ ਮਨ ਤਿਸ ਨੋ ਜਾਪਿ ॥
ਹੇ ਮਨ! ਸਦਾ ਹੀ ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ,
Meditate on Him forever and ever, O my mind.
ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥
(ਉਸ ਭਗਵਾਨ ਨੇ) ਮਿਹਰ ਦੀ ਨਿਗਾਹ ਕਰ ਕੇ ਸਾਰੇ ਜੀਵਾਂ ਦੀ (ਸਦਾ) ਰੱਖਿਆ ਕੀਤੀ ਹੈ
He watches all with His Glance of Grace and protects them.
ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥
ਹੇ ਭਾਈ! ਭਗਵਾਨ ਦੇ ਗੁਣ ਸਦਾ ਹੀ ਗਾਂਦੇ ਰਹੋ
Continually and continuously, sing the Glorious Praises of the Lord God. ||3||
ਏਕੋ ਕਰਤਾ ਆਪੇ ਆਪ ॥
ਹੇ ਭਾਈ! ਕਰਤਾਰ ਆਪ ਹੀ ਆਪ (ਹਰ ਥਾਂ ਮੌਜੂਦ) ਹੈ
The One and Only Creator Lord is Himself by Himself.
ਹਰਿ ਕੇ ਭਗਤ ਜਾਣਹਿ ਪਰਤਾਪ ॥
ਉਸਦੇ ਭਗਤ ਉਸ ਦਾ ਤੇਜ-ਪਰਤਾਪ ਜਾਣਦੇ ਹਨ ।
The Lord's devotees know His Glorious Grandeur.
ਨਾਵੈ ਕੀ ਪੈਜ ਰਖਦਾ ਆਇਆ ॥
ਉਹ ਸਰਨ-ਜੋਗ ਹੈ, ਸਰਨ ਪਿਆਂ ਦੀ ਬਾਂਹ ਫੜਦਾ ਹੈ, ਆਪਣੇ ਇਸ) ਨਾਮ ਦੀ ਲਾਜ ਉਹ (ਸਦਾ ਹੀ) ਰੱਖਦਾ ਆ ਰਿਹਾ ਹੈ ।
He preserves the Honor of His Name.
ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥
ਉਸ ਦਾ ਦਾਸ ਨਾਨਕ ਉਸ (ਕਰਤਾਰ) ਦਾ ਪਰੇਰਿਆ ਹੋਇਆ ਹੀ (ਉਸਦੀ ਸਿਫ਼ਤਿ-ਸਾਲਾਹ ਦਾ ਬੋਲ) ਬੋਲਦਾ ਹੈ ।੪।੩।੨੧।
Nanak speaks as the Lord inspires him to speak. ||4||3||21||