ਮਲਾਰ ਮਹਲਾ ੫ ॥
Malaar, Fifth Mehl:
ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥
ਹੇ ਸਖੀ! ਹੁਣ ਮੈਂ ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਹੈ, ਮੈਨੂੰ ਹੁਣ ਮਾਲਕ-ਪ੍ਰਭੂ ਦਾ (ਹਰ ਵੇਲੇ) ਸਹਾਰਾ ਹੈ ।
I tried everything, and gathered all devices together; I have discarded all my anxieties.
ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥
ਮੈਂ ਹੁਣ ਸਾਰੇ ਚਿੰਤਾ-ਫ਼ਿਕਰ ਮਿਟਾ ਦਿੱਤੇ ਹਨ, (ਹੁਣ ਮੈਨੂੰ ਇਉਂ ਜਾਪਦਾ ਹੈ ਕਿ ਸਫਲਤਾ ਦੇ) ਸਾਰੇ ਢੰਗਾਂ ਨੇ ਰਲ ਕੇ (ਮੇਰੀ ਹਰੇਕ ਸਫਲਤਾ ਵਾਸਤੇ) ਉੱਦਮ ਕੀਤਾ ਹੋਇਆ ਹੈ ।੧।
I have begun to set all my household affairs right; I have placed my faith in my Lord and Master. ||1||
ਸੁਨੀਐ ਬਾਜੈ ਬਾਜ ਸੁਹਾਵੀ ॥
ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ ਜੀ ਦਾ ਮੂੰਹ ਵੇਖ ਲਿਆ (ਦਰਸਨ ਕੀਤਾ), ਮੇਰੇ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣ ਗਿਆ, ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਮੇਰੇ ਅੰਦਰ (ਆਤਮਕ ਜੀਵਨ ਦੀ ਸੂਝ ਦਾ) ਦਿਨ ਚੜ੍ਹ ਪਿਆ,
I listen to the celestial vibrations resonating and resounding.
ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥
ਮੇਰੇ ਅੰਦਰ ਇਹੋ ਜਿਹਾ ਆਨੰਦ ਬਣ ਗਿਆ ਹੈ, ਜਿਵੇਂ ਕਿ ਅੰਦਰ) ਕੰਨਾਂ ਨੂੰ ਸੋਹਣੀ ਲੱਗਣ ਵਾਲੀ (ਕਿਸੇ) ਵਾਜੇ ਦੀ ਅਵਾਜ਼ ਸੁਣੀ ਜਾ ਰਹੀ ਹੈ ।੧।ਰਹਾਉ।
Sunrise has come, and I gaze upon the Face of my Beloved. My household is filled with peace and pleasure. ||1||Pause||
ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥
ਹੇ ਸਖੀ! ਪੂਰੇ ਧਿਆਨ ਨਾਲ ਮੈਂ ਆਪਣੇ ਸਾਰੇ ਇੰਦ੍ਰਿਆਂ ਨੂੰ ਸੋਹਣਾ ਬਣਾ ਲਿਆ ਹੈ । ਮੈਂ ਸੰਤਾਂ ਪਾਸੋਂ ਜਾ ਕੇ (ਪ੍ਰਭੂ-ਪਤੀ ਦੇ ਮਿਲਾਪ ਦੀਆਂ ਗੱਲਾਂ) ਪੁੱਛਦੀ ਰਹਿੰਦੀ ਹਾਂ ।
I focus my mind, and embellish and adorn the place within; then I go out to speak with the Saints.
ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥
ਭਾਲ ਕਰਦਿਆਂ ਕਰਦਿਆਂ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ । ਹੁਣ ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਦੀ ਭਗਤੀ ਕਰਦੀ ਰਹਿੰਦੀ ਹਾਂ ।੨।
Seeking and searching, I have found my Husband Lord; I bow at His Feet and worship Him with devotion. ||2||
ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥
ਹੇ ਸਖੀ! ਜਦੋਂ ਤੋਂ ਪਿਆਰੇ ਪ੍ਰਭੂ ਜੀ ਮੇਰੇ ਹਿਰਦੇ-ਘਰ ਵਿਚ ਆ ਵੱਸੇ ਹਨ, ਮੇਰੇ ਹਿਰਦੇ-ਤਖ਼ਤ ਉੱਤੇ ਆ ਬੈਠੇ ਹਨ, ਤਦੋਂ ਤੋਂ ਮੈਂ ਉਸੇ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਹਾਂ ।
When my Beloved came to live in my house, I began to sing the songs of bliss.
ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥
ਗੁਰੂ ਨੇ ਮੈਨੂੰ ਪੂਰਨ ਪ੍ਰਭੂ ਮਿਲਾ ਦਿੱਤਾ ਹੈ, ਮੇਰੇ ਇੰਦੇ੍ਰ ਸੌਖੇ (ਸ਼ਾਂਤ) ਹੋ ਗਏ ਹਨ ।੩।
My friends and companions are happy; God leads me to meet the Perfect Guru. ||3||
ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥
ਹੇ ਨਾਨਕ! ਆਖ—(ਹੇ ਸਖੀ!) ਗੁਰੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੀਆਂ ਸਾਰੀਆਂ ਇੰਦ੍ਰੀਆਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ ।
My friends and companions are in ecstasy; the Guru has completed all my projects.
ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥੪॥੩॥
ਸਾਰੇ ਸੁਖ ਦੇਣ ਵਾਲਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ । ਹੁਣ ਉਹ ਮੈਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦਾ ।੪।੩।
Says Nanak, I have met my Husband, the Giver of peace; He shall never leave me and go away. ||4||3||