ਮਲਾਰ ਮਹਲਾ ੪ ॥
Malaar, Fourth Mehl:
ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ । ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ ।
They speak and chant the Name of the Lord, Raam, Raam; the very fortunate ones seek Him.
ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥
ਹੇ ਭਾਈ! ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ ।੧।ਰਹਾਉ।
Whoever shows me the Way of the Lord - I fall at his feet. ||1||Pause||
ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥
ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ
The Lord is my Friend and Compansion; I am in love with the Lord.
ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥
ਮੈਂ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ । ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ ।੧।
I sing of the Lord, and I speak of the Lord; I have discarded all other loves. ||1||
ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥
ਹੇ ਭਾਈ! ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ ।
My Beloved is the Enticer of the mind; The Detached Lord God is the Embodiment of Supreme bliss.
ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥
ਹੇ ਭਾਈ! ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ
Nanak lives by gazing upon the Lord; may I see Him for a moment, for even just an instant. ||2||2||9||9||13||9||31||