ਮਲਾਰ ਮਹਲਾ ੩ ॥
Malaar, Third Mehl:
ਜੀਵਤ ਮੁਕਤ ਗੁਰਮਤੀ ਲਾਗੇ ॥
ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਮਤਿ ਅਨੁਸਾਰ ਤੁਰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ ।
Those who are attached to the Guru's Teachings, are Jivan-mukta, liberated while yet alive.
ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥
। ਉਹ ਹਰ ਵੇਲੇ ਪਰਮਾਤਮਾ ਦੀ ਭਗਤੀ ਕਰ ਕੇ ਮਾਇਆ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ ।
They remain forever awake and aware night and day, in devotional worship of the Lord.
ਸਤਿਗੁਰੁ ਸੇਵਹਿ ਆਪੁ ਗਵਾਇ ॥
ਹੇ ਭਾਈ! ਜਿਹੜੇ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦੇ ਹਨ,
They serve the True Guru, and eradicate their self-conceit.
ਹਉ ਤਿਨ ਜਨ ਕੇ ਸਦ ਲਾਗਉ ਪਾਇ ॥੧॥
ਮੈਂ ਉਹਨਾਂ ਮਨੁੱਖਾਂ ਦੀ ਸਦਾ ਪੈਰੀਂ ਲੱਗਦਾ ਹਾਂ ।੧।
I fall at the feet of such humble beings. ||1||
ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥
ਹੇ ਭਾਈ! ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਅਤੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹਾਂ
Constantly singing the Glorious Praises of the Lord, I live.
ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥
ਗੁਰੂ ਦਾ ਸ਼ਬਦ ਬਹੁਤ ਸੁਆਦਲਾ ਹੈ ਮਿੱਠਾ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਮੈਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹਾਂ ।੧।ਰਹਾਉ।
The Word of the Guru's Shabad is such totally sweet elixir. Through the Name of the Lord, I have attained the state of liberation. ||1||Pause||
ਮਾਇਆ ਮੋਹੁ ਅਗਿਆਨੁ ਗੁਬਾਰੁ ॥
ਹੇ ਭਾਈ! ਮਾਇਆ ਦਾ ਮੋਹ (ਜੀਵਨ-ਸਫ਼ਰ ਵਿਚ) ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਘੁੱਪ ਹਨੇਰਾ ਹੈ ।
Attachment to Maya leads to the darkness of ignorance.
ਮਨਮੁਖ ਮੋਹੇ ਮੁਗਧ ਗਵਾਰ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਇਸ ਮੋਹ ਵਿਚ ਫਸੇ ਰਹਿੰਦੇ ਹਨ ।
The self-willed manukhs are attached, foolish and ignorant.
ਅਨਦਿਨੁ ਧੰਧਾ ਕਰਤ ਵਿਹਾਇ ॥
ਹਰ ਵੇਲੇ ਦੁਨੀਆ ਵਾਲੇ ਧੰਧੇ ਕਰਦਿਆਂ ਹੀ ਉਹਨਾਂ ਦੀ ਉਮਰ ਗੁਜ਼ਰਦੀ ਹੈ,
Night and day, their lives pass away in worldly entanglements.
ਮਰਿ ਮਰਿ ਜੰਮਹਿ ਮਿਲੈ ਸਜਾਇ ॥੨॥
ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ—ਇਹ ਸਜ਼ਾ ਉਹਨਾਂ ਨੂੰ ਮਿਲਦੀ ਹੈ ।੨।
They die and die again and again, only to be reborn and receive their punishment. ||2||
ਗੁਰਮੁਖਿ ਰਾਮ ਨਾਮਿ ਲਿਵ ਲਾਈ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ,
The Gurmukh is lovingly attuned to the Name of the Lord.
ਕੂੜੈ ਲਾਲਚਿ ਨਾ ਲਪਟਾਈ ॥
ਉਹ ਨਾਸਵੰਤ ਮਾਇਆ ਦੇ ਲਾਲਚ ਵਿਚ ਨਹੀਂ ਫਸਦਾ ।
He does not cling to false greed.
ਜੋ ਕਿਛੁ ਹੋਵੈ ਸਹਜਿ ਸੁਭਾਇ ॥
(ਰਜ਼ਾ ਅਨੁਸਾਰ) ਜੋ ਕੁਝ ਵਾਪਰਦਾ ਹੈ ਉਸ ਨੂੰ ਆਤਮਕ ਅਡੋਲਤਾ ਵਿਚ ਪਿਆਰ ਵਿਚ (ਟਿਕਿਆ ਰਹਿ ਕੇ ਸਹਾਰਦਾ ਹੈ)
Whatever he does, he does with intuitive poise.
ਹਰਿ ਰਸੁ ਪੀਵੈ ਰਸਨ ਰਸਾਇ ॥੩॥
ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਜੀਭ ਨਾਲ ਸੁਆਦ ਲੈ ਲੈ ਕੇ ਪੀਂਦਾ ਰਹਿੰਦਾ ਹੈ ।੩।
He drinks in the sublime essence of the Lord; his tongue delights in its flavor. ||3||
ਕੋਟਿ ਮਧੇ ਕਿਸਹਿ ਬੁਝਾਈ ॥
ਪਰ, ਹੇ ਭਾਈ! ਕੋ੍ਰੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੂੰ (ਪਰਮਾਤਮਾ) ਇਹ ਸੂਝ ਦੇਂਦਾ ਹੈ
Among millions, hardly any understand.
ਆਪੇ ਬਖਸੇ ਦੇ ਵਡਿਆਈ ॥
ਉਸ ਨੂੰ ਪ੍ਰਭੂ ਆਪ ਹੀ (ਇਹ ਦਾਤਿ) ਬਖ਼ਸ਼ਦਾ ਹੈ ਅਤੇ ਇੱਜ਼ਤ ਦੇਂਦਾ ਹੈ ।
The Lord Himself forgives, and bestows His glorious greatness.
ਜੋ ਧੁਰਿ ਮਿਲਿਆ ਸੁ ਵਿਛੁੜਿ ਨ ਜਾਈ ॥
ਹੇ ਨਾਨਕ! ਜਿਹੜਾ ਮਨੁੱਖ ਧੁਰ ਦਰਗਾਹ ਤੋਂ (ਪ੍ਰਭੂ-ਚਰਨਾਂ ਵਿਚ) ਜੁੁੜਿਆ ਹੋਇਆ ਹੈ, ਉਹ ਉਸ ਤੋਂ ਕਦੇ ਵਿੱਛੁੜਦਾ ਨਹੀਂ ।
Whoever meets with the Primal Lord God, shall never be separated again.
ਨਾਨਕ ਹਰਿ ਹਰਿ ਨਾਮਿ ਸਮਾਈ ॥੪॥੩॥੧੨॥
ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।੪।੩।੧੨।
Nanak is absorbed in the Name of the Lord, Har, Har. ||4||3||12||