ਮਲਾਰ ਮਹਲਾ ੩ ॥
Malaar, Third Mehl:
ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥
ਹੇ ਭਾਈ! ਹਉਮੈ (ਆਤਮਕ ਮੌਤ ਲਿਆਉਣ ਵਾਲਾ) ਜ਼ਹਰ ਹੈ, (ਮਨੁੱਖ ਦਾ) ਮਨ (ਇਸ ਜ਼ਹਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ, (ਇਸ ਹਉਮੈ ਦੇ) ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ ।
The mortal is enticed by the poison of corruption, burdened with such a heavy load.
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥
ਗੁਰੂ ਦਾ ਸ਼ਬਦ (ਇਸ ਜ਼ਹਰ ਨੂੰ ਮਾਰਨ ਲਈ) ਗਾਰੁੜੀ ਮੰਤ੍ਰ ਹੈ, (ਜਿਸ ਮਨੁੱਖ ਨੇ ਇਹ ਸ਼ਬਦ ਮੰਤ੍ਰ ਆਪਣੇ) ਮੂੰਹ ਵਿਚ ਰੱਖ ਲਿਆ, ਪਰਮਾਤਮਾ ਨੇ ਉਸ ਦੇ ਅੰਦਰੋਂ ਇਹ ਹਉਮੈ-ਜ਼ਹਰ ਮੁਕਾ ਦਿੱਤੀ ।੧।
The Lord has placed the magic spell of the Shabad into his mouth, and destroyed the poison of ego. ||1||
ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥
ਹੇ (ਮੇਰੇ) ਮਨ! ਹਉਮੈ ਇਕ ਵੱਡਾ ਦੁੱਖ ਹੈ (ਮਾਇਆ ਦਾ) ਮੋਹ ਭਾਰੀ ਦੁੱਖ ਹੈ
O mortal, egotism and attachment are such heavy loads of pain.
ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥
(ਹਉਮੈ ਅਤੇ ਮੋਹ ਦੇ ਕਾਰਨ) ਇਸ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ । ਤੂੰ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬੇੜੀ ਵਿਚ (ਇਸ ਸਮੁੰਦਰ ਤੋਂ) ਪਾਰ ਲੰਘ ।੧।ਰਹਾਉ।
This terrifying world-ocean cannot be crossed; through the Lord's Name, the Gurmukh crosses over to the other side. ||1||Pause||
ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥
ਹੇ ਭਾਈ! ਤ੍ਰਿਗੁਣੀ ਮਾਇਆ ਦਾ ਮੋਹ (ਆਪਣਾ) ਖਿਲਾਰਾ (ਖਿਲਾਰ ਕੇ) ਸਾਰੇ ਜੀਵਾਂ ਉਤੇ ਆਪਣਾ ਪ੍ਰਭਾਵ ਪਾ ਰਿਹਾ ਹੈ ।
Attachment to the three-phased show of Maya pervades all the created forms.
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥
(ਇਹਨਾਂ ਤਿੰਨਾਂ ਗੁਣਾਂ ਤੋਂ ਉਤਾਂਹ ਹੈ) ਤੁਰੀਆ ਗੁਣ (ਇਹ ਗੁਣ) ਸਾਧ ਸੰਗਤਿ ਵਿਚੋਂ ਹਾਸਲ ਹੁੰਦਾ ਹੈ (ਜਿਹੜਾ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ) ਮਿਹਰ ਦੀ ਨਿਗਾਹ ਕਰ ਕੇ (ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੨।
In the Sat Sangat, the Society of the Saints, the state of supreme awareness is attained. The Merciful Lord carries us across. ||2||
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥
ਹੇ ਭਾਈ! ਜਿਵੇਂ ਚੰਦਨ ਦੀ ਸੁਗੰਧੀ ਹੈ ਜਿਵੇਂ ਚੰਦਨ ਵਿਚੋਂ ਮਿੱਠੀ ਵਾਸਨਾ ਤੇ ਮਹਕ ਨਿਕਲਦੀ ਹੈ,
The smell of sandalwood is so sublime; its fragrance spreads out far and wide.
ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥
, ਤਿਵੇਂ ਪਰਮਾਤਮਾ ਦੇ ਭਗਤਾਂ ਦੀ ਕਰਣੀ ਸੇ੍ਰਸ਼ਟ ਹੁੰਦੀ ਹੈ, (ਭਗਤਾਂ ਨੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਸੁਗੰਧੀ) ਜਗਤ ਵਿਚ ਖਿਲਾਰੀ ਹੋਈ ਹੈ ।੨।
The lifestyle of the Lord's humble servant is exalted and sublime. He spreads the Kirtan of the Lord's Praises throughout the world. ||3||
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥
ਹੇ ਮੇਰੇ ਮਾਲਕ-ਪ੍ਰਭੂ! ਹੇ ਹਰੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ (ਮੇਰੇ) ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ ।
O my Lord and Master, please be merciful, merciful to me, that I may enshrine the Lord, Har, Har, Har, within my heart.
ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥
ਹੇ ਨਾਨਕ! ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ, ਉਸ ਨੇ (ਸਦਾ) ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਿਆ ।੪।੯।
Nanak has found the Perfect True Guru; in his mind, he chants the Name of the Lord. ||4||9||