ਮਲਾਰ ਮਹਲਾ ੩ ਦੁਤੁਕੇ ॥
Malaar, Third Mehl, Du-Tukas:
ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥
ਹੇ ਭਾਈ! ਮਨੁੱਖ ਗੁਰੂ ਪਾਸੋਂ ਹੀ ਪਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਲ ਅਤੇ ਥਾਂ ਲੱਭ ਸਕਦਾ ਹੈ ।
Through the True Guru, the mortal obtains the special place, the Mansion of the Lord's Presence in his own home.
ਗੁਰ ਸਬਦੀ ਚੂਕੈ ਅਭਿਮਾਨੁ ॥੧॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਮਨੁੱਖ ਦੇ ਅੰਦਰੋਂ) ਅਹੰਕਾਰ ਮੁੱਕਦਾ ਹੈ ।੧।
Through the Word of the Guru's Shabad, his egotistical pride is dispelled. ||1||
ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ (ਉਹਨਾਂ ਦੇ) ਮੱਥੇ ਉਤੇ ਧੁਰ ਦਰਗਾਹ ਤੋਂ ਨਾਮ (ਦਾ ਸਿਮਰਨ) ਲਿਖਿਆ ਹੁੰਦਾ ਹੈ,
Those who have the Naam inscribed on their foreheads,
ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥
ਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹ ਆਦਰ ਪ੍ਰਾਪਤ ਕਰਦੇ ਹਨ ।੧।ਰਹਾਉ।
meditate on the Naam night and day, forever and ever. They are honored in the True Court of the Lord. ||1||Pause||
ਮਨ ਕੀ ਬਿਧਿ ਸਤਿਗੁਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥
ਹੇ ਭਾਈ! (ਜਿਹੜਾ ਮਨੁੱਖ) ਗੁਰੂ ਪਾਸੋਂ ਮਨ (ਨੂੰ ਜਿੱਤਣ) ਦਾ ਢੰਗ ਸਿੱਖ ਲੈਂਦਾ ਹੈ, ਉਸ ਦੀ ਸੁਰਤਿ ਹਰ ਵੇਲੇ ਸਦਾ ਹੀ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ ।
From the True Guru, they learn the ways and means of the mind. Night and day, they focus their meditation on the Lord forever.
ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦੇ ਹਨ ।੨।
Imbued with the Word of the Guru's Shabad, they remain forever detached. They are honored in the True Court of the Lord. ||2||
ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥
ਹੇ ਭਾਈ! (ਮਨੁੱਖ ਦਾ) ਇਹ ਮਨ (ਪਰਮਾਤਮਾ ਦੇ) ਹੁਕਮ ਦਾ ਬੱਝਾ ਹੋਇਆ ਹੀ (ਮਾਇਆ ਦੀਆਂ ਖੇਡਾਂ) ਖੇਡਦਾ ਰਹਿੰਦਾ ਹੈ, ਅਤੇ ਇਕ ਖਿਨ ਵਿਚ ਹੀ ਦਸੀਂ ਪਾਸੀਂ ਦੌੜ ਭੱਜ ਆਉਂਦਾ ਹੈ ।
This mind plays, subject to the Lord's Will; in an instant, it wanders out in the ten directions and returns home again.
ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥
ਜਦੋਂ ਸਦਾ-ਥਿਰ ਪ੍ਰਭੂ ਆਪ ਹੀ (ਕਿਸੇ ਮਨੁੱਖ ਉਤੇ) ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਉਸ ਦਾ ਇਹ ਮਨ ਗੁਰੂ ਦੀ ਸਰਨ ਦੀ ਬਰਕਤਿ ਨਾਲ ਬੜੀ ਛੇਤੀ ਵੱਸ ਵਿਚ ਆ ਜਾਂਦਾ ਹੈ ।੩।
When the True Lord God Himself bestows His Glance of Grace, then this mind is instantly brought under control by the Gurmukh. ||3||
ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥
ਹੇ ਭਾਈ! ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾ ਕੇ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਤਾਂ ਉਹ ਆਪਣੇ ਅੰਦਰੋਂ ਹੀ ਇਸ ਮਨ ਨੂੰ ਵੱਸ ਵਿਚ ਰੱਖਣ ਦੀ ਜਾਚ ਸਿੱਖ ਲੈਂਦਾ ਹੈ ।
The mortal comes to know the ways and means of the mind, realizing and contemplating the Shabad.
ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥
ਹੇ ਨਾਨਕ! (ਆਖ—ਹੇ ਭਾਈ!) ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜਿਸ ਨਾਮ ਦੀ ਰਾਹੀਂ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ।੪।੬।
O Nanak, meditate forever on the Naam, and cross over the terrifying world-ocean. ||4||6||