ਮਲਾਰ ਮਹਲਾ ੩ ॥
Malaar, Third Mehl:
ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥
ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਹ ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ (ਇਹ) ਸਮਝਦਾ ਹੈ (ਕਿ) ਗੁਰੂ ਤੋਂ ਬਿਨਾ ਹੋਰ ਕੋਈ (ਨਾਮ ਦੀ) ਦਾਤਿ ਦੇਣ ਵਾਲਾ ਨਹੀਂ ਹੈ
Rare is that person who, as Gurmukh, understands; the Lord has bestowed His Glance of Grace.
ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ ॥
ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ (ਨਾਮ) ਬਖ਼ਸ਼ਦਾ ਹੈ
There is no Giver except the Guru. He grants His Grace and forgives.
ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥੧॥
ਜੇ ਗੁਰੂ ਮਿਲ ਪਏ, ਤਾਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ (ਅਤੇ ਮਨੁੱਖ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ।੧।
Meeting the Guru, peace and tranquility well up; chant the Naam, the Name of the Lord, day and night. ||1||
ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ ॥
ਹੇ ਮੇਰੇ ਮਨ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਚੇਤੇ ਕਰਿਆ ਕਰ
O my mind, meditate on the Ambrosial Name of the Lord.
ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥
ਜਦੋਂ ਗੁਰੂ ਮਰਦ ਮਿਲ ਪੈਂਦਾ ਹੈ, ਤਦੋਂ ਹਰਿ-ਨਾਮ ਪ੍ਰਾਪਤ ਹੁੰਦਾ ਹੈ (ਜਿਸ ਨੂੰ ਗੁਰੂ ਮਿਲਦਾ ਹੈ) ਉਹ ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ।੧।ਰਹਾਉ।
Meeting with the True Guru and the Primal Being, the Name is obtained, and one remains forever absorbed in the Lord's Name. ||1||Pause||
ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਨ ਕਿਸ ਹੀ ਨਾਲਿ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪਰਮਾਤਮਾ ਤੋਂ) ਵਿੱਛੁੜ ਕੇ ਸਦਾ ਭਟਕਦੇ ਫਿਰਦੇ ਹਨ (ਉਹ ਇਹ ਨਹੀਂ ਸਮਝਦੇ ਕਿ ਜਿਨ੍ਹਾਂ ਨਾਲ ਮੋਹ ਹੈ, ਉਹਨਾਂ ਵਿਚੋਂ) ਕੋਈ ਭੀ ਕਿਸੇ ਦੇ ਨਾਲ ਸਦਾ ਦਾ ਸਾਥ ਨਹੀਂ ਨਿਬਾਹ ਸਕਦਾ
The self-willed manmukhs are forever separated from the Lord; no one is with them.
ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥
ਉਹਨਾਂ ਦੇ ਅੰਦਰ ਹਉਮੈ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ, ਆਤਮਕ ਮੌਤ ਨੇ ਉਹਨਾਂ ਨੂੰ ਸਿਰ-ਪਰਨੇ ਸੁੱਟਿਆ ਹੁੰਦਾ ਹੈ ।
They are stricken with the great disease of egotism; they are hit on the head by the Messenger of Death.
ਗੁਰਮਤਿ ਸਤਸੰਗਤਿ ਨ ਵਿਛੁੜਹਿ ਅਨਦਿਨੁ ਨਾਮੁ ਸਮ੍ਹਾਲਿ ॥੨॥
। ਜਿਹੜੇ ਮਨੁੱਖ ਗੁਰੂ ਦੀ ਮਤਿ ਲੈਂਦੇ ਹਨ, ਉਹ ਹਰ ਵੇਲੇ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾ ਕੇ ਸਾਧ ਸੰਗਤਿ ਤੋਂ ਕਦੇ ਨਹੀਂ ਵਿੱਛੁੜਦੇ ।੨।
Those who follow the Guru's Teachings are never separated from the Sat Sangat, the True Congregation. They dwell on the Naam, night and day. ||2||
ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥
ਹੇ ਪ੍ਰਭੂ! ਸਭ ਜੀਵਾਂ ਦਾ ਪੈਦਾ ਕਰਨ ਵਾਲਾ ਸਿਰਫ਼ ਤੂੰ ਹੀ ਹੈਂ, ਅਤੇ ਵਿਚਾਰ ਕਰ ਕੇ ਤੂੰ ਸਦਾ ਸੰਭਾਲ ਭੀ ਕਰਦਾ ਹੈਂ ।
You are the One and Only Creator of all. You continually create, watch over and contemplate.
ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ ॥
ਕਈ ਜੀਵਾਂ ਨੂੰ ਗੁਰੂ ਦੀ ਰਾਹੀਂ ਤੂੰ ਆਪ (ਆਪਣੇ ਨਾਲ) ਜੋੜਿਆ ਹੋਇਆ ਹੈ, (ਗੁਰੂ ਉਹਨਾਂ ਨੂੰ ਤੇਰੀ) ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ
Some are Gurmukh - You unite them with Yourself. You bless then with the treasure of devotion.
ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥
। ਹੇ ਪ੍ਰਭੂ! ਮੈਂ ਹੋਰ ਕਿਸ ਅੱਗੇ ਕੋਈ ਫਰਿਆਦ ਕਰਾਂ? ਤੂੰ ਆਪ ਹੀ (ਸਾਡੇ ਦਿਲਾਂ ਦੀ) ਹਰੇਕ ਮੰਗ ਜਾਣਦਾ ਹੈਂ ।੩।
You Yourself know everything. Unto whom should I complain? ||3||
ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਮਿਹਰ ਦੀ ਨਿਗਾਹ ਨਾਲ ਹੀ ਮਿਲਦਾ ਹੈ
The Name of the Lord, Har, Har, is Ambrosial Nectar. By the Lord's Grace, it is obtained.
ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥
(ਜਿਸ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ) ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿੱਕ ਕੇ ਪਿਆਰ ਵਿਚ ਟਿੱਕ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਉਚਾਰਦਾ ਹੈ
Chanting the Name of the Lord, Har, Har, night and day, the intuitive peace and poise of the Guru is obtained.
ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥
ਹੇ ਨਾਨਕ! (ਉਸ ਮਨੁੱਖ ਵਾਸਤੇ) ਹਰਿ-ਨਾਮ ਹੀ ਖ਼ਜ਼ਾਨਾ ਹੈ, ਉਹ ਨਾਮ ਵਿਚ ਹੀ ਚਿੱਤ ਜੋੜੀ ਰੱਖਦਾ ਹੈ ।੪।੩।
O Nanak, the Naam is the greatest treasure. Focus your consciousness on the Naam. ||4||3||