ਮਲਾਰ ਮਹਲਾ ੧ ॥
Malaar, First Mehl:
 
ਦੁਖ ਮਹੁਰਾ ਮਾਰਣ ਹਰਿ ਨਾਮੁ ॥
ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤ
Pain is the poison. The Lord's Name is the antidote.
 
ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥
(ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ ।
Grind it up in the mortar of contentment, with the pestle of charitable giving.
 
ਨਿਤ ਨਿਤ ਲੇਹੁ ਨ ਛੀਜੈ ਦੇਹ ॥
ਹੇ ਭਾਈ! ਇਹ ਤਿਆਰ ਹੋਇਆ ਕੁਸ਼ਤਾ) ਜੇ ਤੂੰ ਸਦਾ ਖਾਂਦਾ ਰਹੇਂ, ਤਾਂ ਇਸ ਤਰ੍ਹਾਂ ਮਨੁੱਖਾ ਜਨਮ ਤੋਂ ਹੇਠ ਵਲ ਦੀਆਂ ਜੂਨਾਂ ਵਿਚ ਨਹੀਂ ਜਾਈਦਾ,
Take it each and every day, and your body shall not waste away.
 
ਅੰਤ ਕਾਲਿ ਜਮੁ ਮਾਰੈ ਠੇਹ ॥੧॥
ਨਾਹ ਹੀ ਅੰਤ ਵੇਲੇ ਮੌਤ (ਦਾ ਡਰ) ਪਟਕ ਕੇ ਮਾਰਦਾ ਹੈ ।੧।
At the very last instant, you shall strike down the Messenger of Death. ||1||
 
ਐਸਾ ਦਾਰੂ ਖਾਹਿ ਗਵਾਰ ॥
ਹੇ ਮੂਰਖ ਜੀਵ! ਅਜੇਹੀ ਦਵਾਈ ਖਾਹ
So take such medicine, O fool,
 
ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥
ਜਿਸ ਦੇ ਖਾਧਿਆਂ ਤੇਰੇ ਮੰਦ ਕਰਮ (ਸਾਰੇ) ਨਾਸ ਹੋ ਜਾਣ ।੧।ਰਹਾਉ।
by which your corruption shall be taken away. ||1||Pause||
 
ਰਾਜੁ ਮਾਲੁ ਜੋਬਨੁ ਸਭੁ ਛਾਂਵ ॥
(ਹੇ ਗਵਾਰ ਜੀਵ!) ਦੁਨੀਆ ਦਾ ਰਾਜ ਧਨ-ਪਦਾਰਥ ਤੇ ਜੁਆਨੀ (ਜਿਨ੍ਹਾਂ ਦੇ ਨਸ਼ੇ ਨੇ ਤੇਰੀਆਂ ਅੱਖਾਂ ਅੱਗੇ ਹਨੇਰਾ ਲਿਆਂਦਾ ਹੋਇਆ ਹੈ) ਇਹ ਸਭ ਕੁਝ ਅਸਲੀਅਤ ਦੇ ਪਰਛਾਵੇਂ ਹਨ
Power, wealth and youth are all just shadows,
 
ਰਥਿ ਫਿਰੰਦੈ ਦੀਸਹਿ ਥਾਵ ॥
ਜਦੋਂ ਸੂਰਜ ਚੜ੍ਹਦਾ ਹੈ ਤਾਂ (ਹਨੇਰਾ ਦੂਰ ਹੋ ਕੇ) ਅਸਲੀ ਥਾਂ (ਪ੍ਰਤੱਖ) ਦਿੱਸ ਪੈਂਦੇ ਹਨ
as are the vehicles you see moving around.
 
ਦੇਹ ਨ ਨਾਉ ਨ ਹੋਵੈ ਜਾਤਿ ॥
(ਤੂੰ ਜੁਆਨੀ ਦਾ, ਨਾਮਣੇ ਦਾ, ਉੱਚੀ ਜਾਤਿ ਦਾ ਮਾਣ ਕਰਦਾ ਹੈਂ, ਪ੍ਰਭੂ ਦੇ ਦਰ ਤੇ) ਨਾਹ ਸਰੀਰ, ਨਾਹ ਨਾਮਣਾ, ਨਾਹ ਉੱਚੀ ਜਾਤਿ ਕੋਈ ਭੀ ਕਬੂਲ ਨਹੀਂ ਹ
Neither your body, nor your fame, nor your social status shall go along with you.
 
ਓਥੈ ਦਿਹੁ ਐਥੈ ਸਭ ਰਾਤਿ ॥੨॥
ਕਿਉਂਕਿ ਉਸ ਦੀ ਹਜ਼ੂਰੀ ਵਿਚ (ਗਿਆਨ ਦਾ) ਦਿਨ ਚੜ੍ਹਿਆ ਰਹਿੰਦਾ ਹੈ, ਤੇ ਇਥੇ ਦੁਨੀਆ ਵਿਚ (ਮਾਇਆ ਦੇ ਮੋਹ ਦੀ) ਰਾਤ ਪਈ ਰਹਿੰਦੀ ਹੈ ।੨।
In the next world it is day, while here, it is all night. ||2||
 
ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥
ਹੇ ਗਵਾਰ ਜੀਵ!) ਦੁਨੀਆ ਦੇ ਪਦਾਰਥਾਂ ਦੇ ਸੁਆਦਾਂ ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੀ ਤ੍ਰਿਸ਼ਨਾ ਨੂੰ (ਹਵਨ ਵਾਸਤੇ) ਘਿਉ ਤੇ ਤੇਲ ਬਣਾ
Let your taste for pleasures be the firewood, let your greed be the ghee,
 
ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥
ਕਾਮ ਤੇ ਕੋ੍ਰਧ ਨੂੰ ਅੱਗ ਬਣਾ
and your sexual desire and anger the cooking oil; burn them in the fire.
 
ਹੋਮ ਜਗ ਅਰੁ ਪਾਠ ਪੁਰਾਣ ॥
ਇਹਨਾਂ ਸਭਨਾਂ ਨੂੰ ਇਕੱਠਾ ਕਰ (ਤੇ ਬਾਲ ਕੇ ਹਵਨ ਕਰ ਦੇ)
Some make burnt offerings, hold sacred feasts, and read the Puraanas.
 
ਜੋ ਤਿਸੁ ਭਾਵੈ ਸੋ ਪਰਵਾਣ ॥੩॥
। ਜੋ ਕੁਝ ਪਰਮਾਤਮਾ ਨੂੰ ਭਾਉਂਦਾ ਹੈ ਉਸ ਨੂੰ ਸਿਰ-ਮੱਥੇ ਤੇ ਮੰਨਣਾ—ਇਹ ਹੈ ਹਵਨ, ਇਹੀ ਹੈ ਜੱਗ, ਇਹੀ ਹੈ ਪੁਰਾਣ ਆਦਿਕਾਂ ਦੇ ਪਾਠ ।੩।
Whatever pleases God is acceptable. ||3||
 
ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥
ਹੇ ਪ੍ਰਭੂ! (ਤੇੇਰੇ ਚਰਨਾਂ ਵਿਚ ਜੁੜਨ ਲਈ ਉੱਦਮ ਆਦਿਕ) ਤਪ (ਜੀਵ ਦੀ ਕਰਣੀ-ਰੂਪ) ਕਾਗ਼ਜ਼ ਹੈ,
Intense meditation is the paper, and Your Name is the insignia.
 
ਜਿਨ ਕਉ ਲਿਖਿਆ ਏਹੁ ਨਿਧਾਨੁ ॥
ਤੇਰੇ ਨਾਮ ਦਾ ਸਿਮਰਨ ਉਸ ਕਾਗ਼ਜ਼ ਉਤੇ ਲਿਖੀ ਰਾਹਦਾਰੀ ਹੈ ।
Those for whom this treasure is ordered,
 
ਸੇ ਧਨਵੰਤ ਦਿਸਹਿ ਘਰਿ ਜਾਇ ॥
ਇਹ ਖ਼ਜ਼ਾਨਾ, ਇਹ ਲਿਖਿਆ ਹੋਇਆ ਪਰਵਾਨਾ ਜਿਸ ਜਿਸ ਬੰਦੇ ਨੂੰ ਮਿਲ ਜਾਂਦਾ ਹੈ ਉਹ ਬੰਦੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਧਨਾਢ ਦਿੱਸਦੇ ਹਨ
look wealthy when they reach their true home.
 
ਨਾਨਕ ਜਨਨੀ ਧੰਨੀ ਮਾਇ ॥੪॥੩॥੮॥
ਹੇ ਨਾਨਕ! ਅਜੇਹੇ ਬੰਦੇ ਦੀ ਜੰਮਣ ਵਾਲੀ ਮਾਂ (ਬੜੇ) ਭਾਗਾਂ ਵਾਲੀ ਹੈ ।੪।੩।੮।
O Nanak, blessed is that mother who gave birth to them. ||4||3||8||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by