ਸਾਰੰਗ ਬਾਣੀ ਨਾਮਦੇਉ ਜੀ ਕੀ ॥
Saarang, The Word Of Naam Dayv Jee:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਕਾਏਂ ਰੇ ਮਨ ਬਿਖਿਆ ਬਨ ਜਾਇ ॥
ਹੇ ਮਨ! ਤੂੰ ਮਾਇਆ-ਜੰਗਲ ਵਿਚ ਕਿਉਂ ਜਾ ਫਸਿਆ ਹੈਂ?
O mortal, why are you going into the forest of corruption?
ਭੂਲੌ ਰੇ ਠਗਮੂਰੀ ਖਾਇ ॥੧॥ ਰਹਾਉ ॥
ਤੂੰ ਤਾਂ ਭੁਲੇਖੇ ਵਿਚ ਪੈ ਕੇ ਠਗ-ਬੂਟੀ ਖਾਈ ਜਾ ਰਿਹਾ ਹੈਂ ।੧।ਰਹਾਉ।
You have been misled into eating the toxic drug. ||1||Pause||
ਜੈਸੇ ਮੀਨੁ ਪਾਨੀ ਮਹਿ ਰਹੈ ॥
ਜਿਵੇਂ ਮੱਛੀ ਪਾਣੀ ਵਿਚ (ਬੇ-ਫ਼ਿਕਰ ਹੋ ਕੇ) ਰਹਿੰਦੀ
You are like a fish living in the water;
ਕਾਲ ਜਾਲ ਕੀ ਸੁਧਿ ਨਹੀ ਲਹੈ ॥
ਮੌਤ-ਜਾਲ ਦੀ ਸੋਝੀ ਨਹੀਂ ਲੈਂਦੀ (ਭਾਵ, ਇਹ ਨਹੀਂ ਸਮਝਦੀ ਕਿ ਇਹ ਜਾਲ ਮੇਰੀ ਮੌਤ ਦਾ ਕਾਰਨ ਬਣੇਗਾ),
you do not see the net of death.
ਜਿਹਬਾ ਸੁਆਦੀ ਲੀਲਿਤ ਲੋਹ ॥
ਜੀਭ ਦੇ ਸੁਆਦ ਪਿੱਛੇ ਲੋਹੇ ਦੀ ਕੁੰਡੀ ਨਿਗਲ ਲੈਂਦੀ ਹੈ (ਤੇ ਪਕੜੀ ਜਾਂਦੀ ਹੈ);
Trying to taste the flavor, you swallow the hook.
ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥
ਤਿਵੇਂ ਹੀ (ਹੇ ਭਾਈ!) ਤੂੰ ਸੋਨੇ ਤੇ ਇਸਤ੍ਰੀ ਦੇ ਮੋਹ ਵਿਚ ਬੱਝਾ ਪਿਆ ਹੈਂ (ਤੇ ਆਪਣੀ ਆਤਮਕ ਮੌਤ ਸਹੇੜ ਰਿਹਾ ਹੈਂ) ।੧।
You are bound by attachment to wealth and woman. ||1||
ਜਿਉ ਮਧੁ ਮਾਖੀ ਸੰਚੈ ਅਪਾਰ ॥
ਜਿਵੇਂ ਮੱਖੀ ਬਹੁਤ ਸ਼ਹਿਦ ਇਕੱਠਾ ਕਰਦੀ ਹੈ
The bee stores up loads of honey;
ਮਧੁ ਲੀਨੋ ਮੁਖਿ ਦੀਨੀ ਛਾਰੁ ॥
ਪਰ ਮਨੁੱਖ (ਆ ਕੇ) ਸ਼ਹਿਦ ਲੈ ਲੈਂਦਾ ਹੈ ਤੇ ਉਸ ਮੱਖੀ ਦੇ ਮੂੰਹ ਵਿਚ ਸੁਆਹ ਪਾਂਦਾ ਹੈ (ਭਾਵ, ਉਸ ਮੱਖੀ ਨੂੰ ਕੁਝ ਭੀ ਨਹੀਂ ਦੇਂਦਾ);
then someone comes and takes the honey, and throws dust in its mouth.
ਗਊ ਬਾਛ ਕਉ ਸੰਚੈ ਖੀਰੁ ॥
ਜਿਵੇਂ ਗਊ ਆਪਣੇ ਵੱਛੇ ਲਈ ਦੁੱਧ (ਥਣਾਂ ਵਿਚ) ਇਕੱਠਾ ਕਰਦੀ ਹੈ,
The cow stores up loads of milk;
ਗਲਾ ਬਾਂਧਿ ਦੁਹਿ ਲੇਇ ਅਹੀਰੁ ॥੨॥
ਪਰ ਗੁੱਜਰ ਗਲਾਵਾਂ ਪਾ ਕੇ ਦੁੱਧ ਚੋ ਲੈਂਦਾ ਹੈ ।੨।
then the milkman comes and ties it by its neck and milks it. ||2||
ਮਾਇਆ ਕਾਰਨਿ ਸ੍ਰਮੁ ਅਤਿ ਕਰੈ ॥
ਤਿਵੇਂ ਮੂਰਖ ਮਨੁੱਖ ਮਾਇਆ ਦੀ ਖ਼ਾਤਰ ਬੜੀ ਮਿਹਨਤ ਕਰਦਾ ਹੈ,
For the sake of Maya, the mortal works very hard.
ਸੋ ਮਾਇਆ ਲੈ ਗਾਡੈ ਧਰੈ ॥
ਉਸ ਨੂੰ ਕਮਾ ਕੇ ਧਰਤੀ ਵਿਚ ਨੱਪ ਰੱਖਦਾ ਹੈ
He takes the wealth of Maya, and buries it in the ground.
ਅਤਿ ਸੰਚੈ ਸਮਝੈ ਨਹੀ ਮੂੜ੍ਹ ॥
ਮੂਰਖ ਬੜੀ ਇਕੱਠੀ ਕਰੀ ਜਾਂਦਾ ਹੈ ਪਰ ਸਮਝਦਾ ਨਹੀਂ ਕਿ
He acquires so much, but the fool does not appreciate it.
ਧਨੁ ਧਰਤੀ ਤਨੁ ਹੋਇ ਗਇਓ ਧੂੜਿ ॥੩॥
ਕਿ ਧਨ ਜ਼ਮੀਨ ਵਿਚ ਹੀ ਦੱਬਿਆ ਪਿਆ ਰਹਿੰਦਾ ਹੈ ਤੇ (ਮੌਤ ਆਇਆਂ) ਸਰੀਰ ਮਿੱਟੀ ਹੋ ਜਾਂਦਾ ਹੈ ।੩।
His wealth remains buried in the ground, while his body turns to dust. ||3||
ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ ॥
ਮੂਰਖ ਮਨੁੱਖ) ਕਾਮ ਕੋ੍ਰਧ ਅਤੇ ਤ੍ਰਿਸ਼ਨਾ ਵਿਚ ਬਹੁਤ ਖਿੱਝਦਾ ਹੈ
He burns in tremendous sexual desire, unresolved anger and desire.
ਸਾਧਸੰਗਤਿ ਕਬਹੂ ਨਹੀ ਕਰੈ ॥
ਕਦੇ ਭੀ ਸਾਧ-ਸੰਗਤਿ ਵਿਚ ਨਹੀਂ ਬੈਠਦਾ ।
He never joins the Saadh Sangat, the Company of the Holy.
ਕਹਤ ਨਾਮਦੇਉ ਤਾ ਚੀ ਆਣਿ ॥
ਨਾਮਦੇਵ ਆਖਦੇ ਹਨ—ਹੇ ਭਾਈ! ਉਸ (ਪ੍ਰਭੂ) ਦੀ ਓਟ (ਲੈ) (ਜੋ ਸਦਾ ਤੇਰੇ ਨਾਲ ਨਿੱਭਣ ਵਾਲਾ ਹੈ)
Says Naam Dayv, seek God's Shelter;
ਨਿਰਭੈ ਹੋਇ ਭਜੀਐ ਭਗਵਾਨ ॥੪॥੧॥
ਨਿਡਰ ਹੋ ਕੇ ਭਗਵਾਨ ਦਾ ਸਿਮਰਨ ਕਰਨਾ ਚਾਹੀਦਾ ਹੈ ।੪।੧।
be fearless, and vibrate on the Lord God. ||4||1||