ਮਃ ੪ ॥
Fourth Mehl:
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥
ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਸਿਮਰਦਾ ਹੈ (ਉਸ ਦੇ ਵਾਸਤੇ, ਮਾਨੋ) ਇਕ-ਰਸ ਵਰ੍ਹਨ ਵਾਲਾ ਸਾਵਣ (ਦਾ ਮਹੀਨਾ) ਆ ਜਾਂਦਾ ਹੈ,
The rainy season of Saawan has come. The Gurmukh meditates on the Lord's Name.
ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥
ਜਦੋਂ ਝੜੀ ਲਾ ਕੇ ਮੀਂਹ ਵੱਸਦਾ ਹੈ, ਘੁੰਮਾ ਤੇ ਲੋਕਾਂ ਦੇ ਦੁੱਖ ਤੇ ਭੁੱਖਾਂ ਸਭ ਦੂਰ ਕਰ ਦੇਂਦਾ ਹੈ,
All pain, hunger and misfortune end, when the rain falls in torrents.
ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥
(ਕਿਉਂਕਿ) ਸਾਰੀ ਧਰਤੀ ਉਤੇ ਹਰਿਆਉਲ ਹੀ ਦਿੱਸਦੀ ਹੈ ਤੇ ਢੇਰਾਂ ਦੇ ਢੇਰ ਅੰਨ ਪੈਦਾ ਹੁੰਦਾ ਹੈ;
The entire earth is rejuvenated, and the grain grows in abundance.
ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥
(ਇਸੇ ਤਰ੍ਹਾਂ, ਗੁਰਮੁਖ ਨੂੰ) ਅਚਿੰਤ ਪ੍ਰਭੂ ਆਪ ਹੀ ਮਿਹਰ ਕਰ ਕੇ ਆਪਣੇ ਨੇੜੇ ਲਿਆਉਂਦਾ ਹੈ, ਉਸ ਦੀ ਮਿਹਨਤ ਨੂੰ ਆਪ ਹੀ ਪ੍ਰਵਾਨ ਕਰਦਾ ਹੈ ।
The Carefree Lord, by His Grace, summons that mortal whom the Lord Himself approves.
ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥
ਹੇ ਸੰਤ ਜਨੋ! ਉਸ ਪ੍ਰਭੂ ਨੂੰ ਯਾਦ ਕਰੋ ਜੋ ਆਖ਼ਰ (ਇਹਨਾਂ ਦੁੱਖਾਂ ਭੁੱਖਾਂ ਤੋਂ) ਖ਼ਲਾਸੀ ਦਿਵਾਉਂਦਾ ਹੈ
So meditate on the Lord, O Saints; He shall save you in the end.
ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥
ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਬੰਦਗੀ ਵਿਚ ਹੀ (ਅਸਲ) ਆਨੰਦ ਹੈ, ਸਦਾ ਲਈ ਮਨ ਵਿਚ ਸੁਖ ਆ ਵੱਸਦਾ ਹੈ ।
The Kirtan of the Lord's Praises and devotion to Him is bliss; peace shall come to dwell in the mind.
ਜਿਨ੍ਹਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥
ਜਿਨ੍ਹਾਂ ਗੁਰਮੁਖਾਂ ਨੇ ਨਾਮ ਸਿਮਰਿਆ ਹੈ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ।
Those Gurmukhs who worship the Naam, the Name of the Lord - their pain and hunger departs.
ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥
ਦਾਸ ਨਾਨਕ ਭੀ ਪ੍ਰਭੂ ਦੇ ਗੁਣ ਗਾ ਗਾ ਕੇ ਹੀ (ਮਾਇਆ ਵਲੋਂ) ਤ੍ਰਿਪਤ ਹੈ (ਤੇ ਅਰਜ਼ੋਈ ਕਰਦਾ ਹੈ—) ਹੇ ਹਰੀ! ਮਿਹਰ ਕਰ ਕੇ ਦੀਦਾਰ ਦੇਹ ।੩।
Servant Nanak is satisfied, singing the Glorious Praises of the Lord. Please embellish him with the Blessed Vision of Your Darshan. ||3||