ਪਉੜੀ ॥
Pauree:
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥
ਜਿਹੜੇ ਮਨੁੱਖ ਪੇ੍ਰਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਨਿਰੋਲ ਆਪਣੇ (ਹਿਰਦੇ-ਰੂਪ, ਪ੍ਰਭੂ ਦੀ ਹਜ਼ੂਰੀ-ਰੂਪ) ਮਹਲ ਵਿਚ ਟਿਕੇ ਰਹਿੰਦੇ ਹਨ;
Those who lovingly praise the Naam, and dwell in the mansion of the self deep within,
ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥
ਉਹ ਬੰਦੇ ਮੁੜ ਮੁੜ ਨਾਹ ਜੂਨਾਂ ਵਿਚ ਆਉਂਦੇ ਹਨ ਨਾਹ ਮਰਦੇ ਹਨ;
do not enter into reincarnation ever again; they shall never be destroyed.
ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥
ਸੁਆਸ ਸੁਆਸ, ਖਾਂਦਿਆਂ ਖਾਂਦਿਆਂ (ਹਰ ਵੇਲੇ) ਉਹ ਪ੍ਰੇਮ ਨਾਲ ਪ੍ਰਭੂ ਵਿਚ ਰਚੇ-ਮਿਚੇ ਰਹਿੰਦੇ ਹਨ;
They remain immersed and absorbed in the love of the Lord, with every breath and morsel of food.
ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥
ਉਹਨਾਂ ਗੁਰਮੁਖਾਂ ਦੇ ਅੰਦਰ ਹਰਿ-ਨਾਮ ਦਾ ਚਾਨਣ ਹੋ ਜਾਂਦਾ ਹੈ, ਹਰਿ-ਨਾਮ ਦਾ ਰੰਗ ਕਦੇ (ਉਹਨਾਂ ਦੇ ਮਨ ਤੋਂ) ਉਤਰਦਾ ਨਹੀਂ ਹੈ ।
The color of the Lord's Love never fades away; the Gurmukhs are enlightened.
ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥
ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ, ਉਹ ਸਦਾ ਪ੍ਰਭੂ ਦੇ ਨੇੜੇ ਵੱਸਦੇ ਹਨ ।੨੬।
Granting His Grace, He unites them with Himself; O Nanak, the Lord keeps them by His side. ||26||