ਸਲੋਕ ਮਃ ੩ ॥
Shalok, Third Mehl:
ਪੜ੍ਹਿ ਪੜ੍ਹਿ ਪੰਡਿਤ ਮੋੁਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥
ਮੁਨੀ ਤੇ ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਭੇਖਧਾਰੀ ਸਾਧੂ ਧਰਤੀ ਦਾ ਰਟਨ ਕਰ ਕੇ ਥੱਕ ਗਏ;
The Pandits, the religious scholars and the silent sages read and recite until they get tired. They wander through foreign lands in their religious robes, until they are exhausted.
ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥
ਇਤਨਾ (ਵਿਅਰਥ) ਔਖ ਹੀ ਸਹਾਰਦੇ ਰਹੇ, (ਜਿਤਨਾ ਚਿਰ) ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ਮਨ ਫਸਿਆ ਹੋਇਆ ਹੈ (ਪੰਡਿਤ ਕੀਹ ਤੇ ਸਾਧੂ ਕੀਹ ਕੋਈ ਭੀ) ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦੇ,
In love with duality, they never receive the Name. Held in the grasp of pain, they suffer terribly.
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥
ਕਿਉਂਕਿ ਮਾਇਆ ਦੇ ਵਪਾਰੀ ਬਣੇ ਰਹਿਣ ਕਰ ਕੇ ਮੂਰਖ ਅੰਨ੍ਹੇ ਮਨੁੱਖ ਤਿੰਨਾਂ ਗੁਣਾਂ ਨੂੰ ਹੀ ਸਿਓਂਦੇ ਹਨ (ਭਾਵ, ਤਿੰਨਾਂ ਗੁਣਾਂ ਵਿਚ ਹੀ ਰਹਿੰਦੇ ਹਨ) ।
The blind fools serve the three gunas, the three dispositions; they deal only with Maya.
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥
ਉਹ ਮੂਰਖ (ਬਾਹਰ ਤਾਂ) ਰੋਜ਼ੀ ਕਮਾਣ ਦੀ ਖ਼ਾਤਰ (ਧਰਮ-ਪੁਸਤਕਾਂ ਦਾ) ਪਾਠ ਕਰਦੇ ਹਨ, ਪਰ (ਉਹਨਾਂ ਦੇ) ਮਨ ਵਿਚ ਖੋਟ ਹੀ ਟਿਕਿਆ ਰਹਿੰਦਾ ਹੈ ।
With deception in their hearts, the fools read sacred texts to fill their bellies.
ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਸੁਖ ਪਾਂਦਾ ਹੈ (ਕਿਉਂਕਿ ਗੁਰੂ ਦੇ ਰਾਹ ਉੱਤੇ ਤੁਰਨ ਵਾਲੇ ਮਨੁੱਖ) ਮਨ ਵਿਚੋਂ ਹਉਮੈ ਦੂਰ ਕਰ ਲੈਂਦੇ ਹਨ
One who serves the True Guru finds peace; he eradicates egotism from within.
ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥
ਨਾਨਕ! ਸਿਰਫ਼ ਪਰਮਾਤਮਾ ਦਾ ਨਾਮ ਹੀ ਪੜ੍ਹਨ ਤੇ ਵਿਚਾਰਨ ਜੋਗ ਹੈ, ਪਰ ਕੋਈ ਵਿਚਾਰਵਾਨ ਹੀ ਇਸ ਗੱਲ ਨੂੰ ਸਮਝਦਾ ਹੈ ।੧।
O Nanak, there is One Name to chant and dwell on; how rare are those who reflect on this and understand. ||1||