ਪਉੜੀ ॥
Pauree:
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਉਹਨਾਂ ਲਈ ਧਨ-ਪਦਾਰਥ ਮਾਇਆ ਆਦਿਕ ਸਭ ਕੁਝ ਪਵਿਤ੍ਰ ਹੈ
To the Gurmukh, everything is sacred: wealth, property, Maya.
ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥
ਕਿਉਂਕਿ ਉਹ ਰੱਬ ਲੇਖੇ ਭੀ ਖ਼ਰਚਦੇ ਹਨ ਤੇ (ਲੋੜਵੰਦਿਆਂ ਨੂੰ) ਦੇਂਦੇ ਹਨ (ਜਿਉਂ ਜਿਉਂ ਵੰਡਦੇ ਹਨ ਤਿਉਂ) ਸੁਖ ਪਾਂਦੇ ਹਨ ।
Those who spend the wealth of the Lord find peace through giving.
ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥
ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ (ਤੇ ਮਾਇਆ ਲੋੜਵੰਦਿਆਂ ਨੂੰ ਦੇਂਦੇ ਹਨ) ਉਹਨਾਂ ਨੂੰ (ਮਾਇਆ ਵਲੋਂ) ਥੁੜ ਨਹੀਂ ਆਉਂਦੀ;
Those who meditate on the Lord's Name shall never be deprived.
ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ (ਇਹ ਗੱਲ) ਸਾਫ਼ ਦਿਸਦੀ ਹੈ, (ਇਸ ਵਾਸਤੇ) ਉਹ ਮਾਇਆ (ਹੋਰਨਾਂ ਨੂੰ ਭੀ) ਹੱਥੋਂ ਦੇਂਦੇ ਹਨ ।
The Gurmukhs come to see the Lord, and leave behind the things of Maya.
ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥
ਹੇ ਨਾਨਕ! ਭਗਤੀ ਕਰਨ ਵਾਲੇ ਬੰਦਿਆਂ ਨੂੰ (ਪ੍ਰਭੂ ਦੇ ਨਾਮ ਤੋਂ ਬਿਨਾ ਕੁਝ) ਹੋਰ ਚਿੱਤ ਵਿਚ ਨਹੀਂ ਆਉਂਦਾ (ਭਾਵ, ਧਨ ਆਦਿਕ ਦਾ ਮੋਹ ਉਹਨਾਂ ਦੇ ਮਨ ਵਿਚ ਘਰ ਨਹੀਂ ਕਰ ਸਕਦਾ) ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ।੨੨।
O Nanak, the devotees do not think of anything else; they are absorbed in the Name of the Lord. ||22||