ਪਉੜੀ ॥
Pauree:
ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥
ਸਤਸੰਗ ਵਿਚ ਪਰਮਾਤਮਾ ਦਾ ਨਾਮ-ਰੂਪ ਖ਼ਜ਼ਾਨਾ ਹੈ, ਸਤਸੰਗ ਵਿਚੋਂ ਹੀ ਪਰਮਾਤਮਾ ਮਿਲਦਾ ਹੈ;
The treasure of the Name is in the Sat Sangat, the True Congregation. There, the Lord is found.
ਗੁਰ ਪਰਸਾਦੀ ਘਟਿ ਚਾਨਣਾ ਆਨ੍ਹੇਰੁ ਗਵਾਇਆ ॥
(ਸਤਸੰਗ ਵਿਚ ਰਿਹਾਂ) ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਵਿਚ (ਪ੍ਰਭੂ ਦੇ ਨਾਮ ਦਾ) ਪ੍ਰਕਾਸ਼ ਹੋ ਜਾਂਦਾ ਹੈ ਤੇ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ ।
By Guru's Grace, the heart is illumined, and darkness is dispelled.
ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥
(ਜਿਵੇਂ) ਪਾਰਸ ਨਾਲ ਛੋਹਿਆਂ ਲੋਹਾ ਸੋਨਾ ਬਣ ਜਾਂਦਾ ਹੈ,
Iron is transformed into gold, when it touches the Philosopher's Stone.
ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥
(ਇਸੇ ਤਰ੍ਹਾਂ) ਹੇ ਨਾਨਕ! ਜੇ ਸਤਿਗੁਰੂ ਮਿਲ ਪਏ (ਤਾਂ ਗੁਰੂ ਦੀ ਛੁਹ ਨਾਲ) ਨਾਮ ਮਿਲ ਜਾਂਦਾ ਹੈ, (ਗੁਰੂ ਨੂੰ) ਮਿਲ ਕੇ ਨਾਮ ਸਿਮਰੀਦਾ ਹੈ ।
O Nanak, meeting with the True Guru, the Name is obtained. Meeting Him, the mortal meditates on the Name.
ਜਿਨ੍ਹ ਕੈ ਪੋਤੈ ਪੁੰਨੁ ਹੈ ਤਿਨ੍ਹੀ ਦਰਸਨੁ ਪਾਇਆ ॥੧੯॥
ਪਰ (ਪ੍ਰਭੂ ਦਾ) ਦੀਦਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਭਲਿਆਈ ਮੌਜੂਦ ਹੈ ।੧੯।
Those who have virtue as their treasure, obtain the Blessed Vision of His Darshan. ||19||