ਪਉੜੀ ॥
Pauree:
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥
ਜਿਨ੍ਹਾਂ (ਮਨ ਦੇ ਮੁਰੀਦ) ਮਨੁੱਖਾਂ ਦੇ ਮਨ ਵਿਚ ਦੂਜਿਆਂ ਦੀ ਨਿੰਦਿਆ ਕਰਨ ਦਾ ਭੈੜਾ ਸੁਭਾਅ ਹੁੰਦਾ ਹੈ ਉਹਨਾਂ ਦੀ ਕਿਤੇ ਇੱਜ਼ਤ ਨਹੀਂ ਹੁੰਦੀ (ਉਹ ਹਰ ਥਾਂ) ਹੌਲੇ ਪੈਂਦੇ ਹਨ;
Those who are filled with vicious slander, shall have their noses cut, and be shamed.
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥
ਮਾਇਆ (ਦੇ ਇਸ ਵਿਕਾਰ ਵਿਚ ਗ੍ਰਸੇ ਹੋਣ) ਦੇ ਕਾਰਨ ਉਹ ਬੜੇ ਕੋਝੇ ਤੇ ਭਰਿਸ਼ਟੇ ਮੂੰਹ ਵਾਲੇ ਜਾਪਦੇ ਹਨ ਤੇ ਸਦਾ ਦੁਖੀ ਰਹਿੰਦੇ ਹਨ ।
They are totally ugly, and always in pain. Their faces are blackened by Maya.
ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥
ਜੋ ਮਨੁੱਖ ਸਦਾ ਨਿੱਤ ਉੱਠ ਕੇ (ਭਾਵ, ਆਹਰ ਨਾਲ) ਦੂਜਿਆਂ ਦਾ ਧਨ ਚੁਰਾਂਦੇ ਹਨ (ਭਾਵ, ਜੋ ਨਿੰਦਾ ਕਰ ਕੇ ਦੂਜਿਆਂ ਦੀ ਇੱਜ਼ਤ-ਰੂਪ ਧਨ ਖੋਹਣ ਦਾ ਜਤਨ ਕਰਦੇ ਹਨ) ਉਹਨਾਂ (ਦੇ ਆਪਣੇ ਅੰਦਰ) ਦਾ ਹਰਿ-ਨਾਮ (-ਰੂਪ ਧਨ) ਚੋਰੀ ਹੋ ਜਾਂਦਾ ਹੈ ।
They rise early in the morning, to cheat and steal from others; they hide from the Lord's Name.
ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥
ਹੇ ਹਰਿ ਜੀਉ! ਹੇ ਹਰਿ ਰਾਇ! ਅਸਾਡੀ ਸਹੈਤਾ ਕਰੋ, ਅਸਾਨੂੰ ਉਹਨਾਂ ਦੀ ਸੰਗਤਿ ਨਾਹ ਦਿਉ ।
O Dear Lord, let me not even associate with them; save me from them, O my Sovereign Lord King.
ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥
ਹੇ ਨਾਨਕ! ਮਨ ਦੇ ਮਰੀਦ ਮਨੁੱਖ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਹੁਣ ਭੀ ਨਿੰਦਾ ਦੀ ਕਿਰਤ) ਕਮਾਂਦੇ ਹਨ ਤੇ ਦੁੱਖ ਪਾਂਦੇ ਹਨ ।੧੭।
O Nanak, the self-willed manmukhs act according to their past deeds, producing nothing but pain. ||17||