ਮਃ ੧ ॥
First Mehl:
ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥
ਜਦੋਂ ਮੈਂ ਤੇਰਾ ਬਣ ਜਾਂਦਾ ਹਾਂ ਤਦੋਂ ਜਗਤ ਵਿਚ ਸਭ ਕੁਝ ਮੈਨੂੰ ਆਪਣਾ ਜਾਪਦਾ ਹੈ (ਕਿਉਂਕਿ ਉਸ ਵੇਲੇ) ਮੇਰੀ ਅਪਣੱਤ ਨਹੀਂ ਹੁੰਦੀ, ਤੂੰ ਹੀ ਮੈਨੂੰ ਦਿੱਸਦਾ ਹੈਂ,
When I am Yours, then everything is mine. When I am not, You are.
ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥
ਤੂੰ ਆਪ ਹੀ ਜ਼ੋਰ ਦਾ ਮਾਲਕ, ਤੂੰ ਆਪ ਹੀ ਸੁਰਤਿ ਦਾ ਮਾਲਕ ਮੈਨੂੰ ਪ੍ਰਤੀਤ ਹੁੰਦਾ ਹੈਂ, ਤੂੰ ਆਪ ਹੀ ਜਗਤ ਨੂੰ ਆਪਣੀ ਸੱਤਿਆ (ਦੇ ਧਾਗੇ) ਵਿਚ ਪਰੋਣ ਵਾਲਾ ਜਾਪਦਾ ਹੈਂ ।
You Yourself are All-powerful, and You Yourself are the Intuitive Knower. The whole world is strung on the Power of Your Shakti.
ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥
ਪ੍ਰਭੂ ਆਪ ਹੀ (ਜੀਵਾਂ ਨੂੰ ਇਥੇ) ਭੇਜਦਾ ਹੈ, ਆਪ ਹੀ (ਇਥੋਂ ਵਾਪਸ) ਬੁਲਾ ਲੈਂਦਾ ਹੈ, ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ;
You Yourself send out the mortal beings, and You Yourself call them back home. Having created the creation, You behold it.
ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥
ਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ; ਉਸ ਦੇ ਨਾਮ ਦਾ ਸਿਮਰਨ ਹੀ ਉਸਦੀ ਹਜ਼ੂਰੀ ਵਿਚ ਕਬੂਲ ਹੁੁੰਦਾ ਹੈ ।੨।
O Nanak, True is the Name of the True Lord; through Truth, one is accepted by the Primal Lord God. ||2||