ਪਉੜੀ ॥
Pauree:
ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ ॥
ਜੇ ਮਨ ਨਾਮ ਵਿਚ ਗਿੱਝ ਜਾਏ ਤਾਂ (ਅੰਦਰ ਨਾਮ ਦੀ) ਲਿਵ ਪੈਦਾ ਹੋਈ ਰਹਿੰਦੀ ਹੈ ਤੇ ਨਾਮ ਵਿਚ ਹੀ ਮਤਿ (ਪ੍ਰਵਿਰਤ ਹੁੰਦੀ) ਹੈ;
With faith in the Name, intuitive awareness wells up; through the Name, intelligence comes.
ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥
ਮਨੁੱਖ ਪ੍ਰਭੂ ਦੇ ਗੁਣ ਆਖਣ ਲੱਗ ਪੈਂਦਾ ਹੈ ਤੇ ਨਾਮ ਵਿਚ ਹੀ ਸੁਖ ਆਨੰਦ ਨਾਲ ਟਿਕਦਾ ਹੈ;
With faith in the Name, chant the Glories of God; through the Name, peace is obtained.
ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥
ਭਟਕਣਾ ਕੱਟੀ ਜਾਂਦੀ ਹੈ, ਤੇ ਫਿਰ ਕੋਈ ਦੁੱਖ ਨਹੀਂ ਵਿਆਪਦਾ;
With faith in the Name, doubt is eradicated, and the mortal never suffers again.
ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥
ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪਈਦੀ ਹੈ ਤੇ ਪਾਪਾਂ ਵਾਲੀ ਮਤਿ ਧੁੱਪ ਜਾਂਦੀ ਹੈ ।
With faith in the Name, sing His Praises, and your sinful intellect shall be washed clean.
ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥
ਹੇ ਨਾਨਕ! ਪੂਰੇ ਸਤਿਗੁਰੂ ਤੋਂ ਇਹ ਨਿਸ਼ਚਾ ਆਉਂਦਾ ਹੈ ਕਿ ਨਾਮ (-ਸਿਮਰਨ ਜੀਵਨ ਦਾ ਸਹੀ ਰਸਤਾ) ਹੈ (ਇਹ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ ।੧੨।
O Nanak, through the Perfect Guru, one comes to have faith in the Name; they alone receive it, unto whom He gives it. ||12||