ਸਲੋਕ ਮਹਲਾ ੨ ॥
Shalok, Second Mehl:
ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥
ਸ਼ਾਹ (-ਪ੍ਰਭੂ) ਦੇ (ਘੱਲੇ ਹੋਏ ਜੋ ਜੋ ਜੀਵ-) ਵਪਾਰੀ (ਸ਼ਾਹ ਪਾਸੋਂ) ਤੁਰ ਪੈਂਦੇ ਹਨ (ਤੇ ਇਥੇ ਜਗਤ ਵਿਚ ਆਉਂਦੇ ਹਨ, ਉਹਨਾਂ ਨੂੰ ਪ੍ਰਭੂ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਮੱਥੇ ਤੇ) ਲਿਖਿਆ ਹੋਇਆ ਲੇਖ ਨਾਲ ਦੇ ਕੇ ਤੋਰਦਾ ਹੈ ।
The merchants come from the Banker; He sends the account of their destiny with them.
ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹਾਲਿ ॥
ਉਸ ਲਿਖੇ ਲੇਖ ਅਨੁਸਾਰ ਪ੍ਰਭੂ ਦਾ ਹੁਕਮ ਵਰਤਦਾ ਹੈ ਤੇ ਨਾਮ-ਰੂਪ ਵੱਖਰ ਸੰਭਾਲ ਲਈਦਾ ਹੈ ।
On the basis of their accounts, He issues the Hukam of His Command, and they are left to take care of their merchandise.
ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥
ਜੋ ਮਨੁੱਖ ਨਾਮ ਦਾ ਵਣਜ ਕਰਦੇ ਹਨ ਉਹਨਾਂ ਨਾਮ-ਪਦਾਰਥ ਹਾਸਲ ਕਰ ਲਿਆ ਤੇ ਪ੍ਰਾਪਤ ਕਰ ਕੇ ਪੱਲੇ ਬੰਨ੍ਹ ਲਿਆ ।
The merchants have purchased their merchandise and packed up their cargo.
ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥
ਕਈ (ਜੀਵ-ਵਪਾਰੀ ਇਥੋਂ) ਨਫ਼ਾ ਖੱਟ ਕੇ ਜਾਂਦੇ ਹਨ, ਪਰ ਕਈ ਅਸਲ ਰਾਸਿ-ਪੂੰਜੀ ਭੀ ਗਵਾ ਜਾਂਦੇ ਹਨ
Some depart after having earned a good profit, while others leave, having lost their investment altogether.
ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥
(ਦੋਹਾਂ ਧਿਰਾਂ ਵਿਚੋਂ) ਘੱਟ ਚੀਜ਼ ਕਿਸੇ ਨੇ ਨਹੀਂ ਮੰਗੀ (ਭਾਵ, ਨਾਮ-ਵਪਾਰੀਆਂ ਨੂੰ ‘ਨਾਮ’ ਬਹੁਤ ਪਿਆਰਾ ਲੱਗਦਾ ਹੈ ਤੇ ਮਾਇਆ-ਧਾਰੀ ਨੂੰ ਮਾਇਆ) । ਫਿਰ, ਇਹਨਾਂ ਵਿਚੋਂ ਸ਼ਾਬਾਸ਼ੇ ਕਿਸ ਨੇ ਖੱਟੀ (ਮਿਹਰ ਦੀ ਨਜ਼ਰ ਕਿਸੇ ਤੇ ਹੋਈ)?
No one asks to have less; who should be celebrated?
ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥
ਮਿਹਰ ਦੀ ਨਜ਼ਰ, ਹੇ ਨਾਨਕ! ਉਹਨਾਂ ਤੇ ਹੋਈ ਜਿਨ੍ਹਾਂ ਨੇ (ਸੁਆਸਾਂ ਦੀ) ਸਾਰੀ ਰਾਸਿ-ਪੂੰਜੀ (ਨਾਮ ਦਾ ਵਪਾਰ ਕਰਨ ਵਿਚ) ਲਾ ਦਿੱਤੀ ।੧।
The Lord casts His Glance of Grace, O Nanak, upon those who have preserved their capital investment. ||1||