ਮਹਲਾ ੧ ॥
First Mehl:
ਨਵ ਛਿਅ ਖਟ ਕਾ ਕਰੇ ਬੀਚਾਰੁ ॥
ਜੋ ਮਨੁੱਖ (ਇਤਨਾ ਵਿਦਵਾਨ ਹੋਵੇ ਕਿ) ਨੌ ਵਿਆਕਰਣਾਂ, ਛੇ ਸ਼ਾਸਤ੍ਰਾਂ ਤੇ ਛੇ ਵੇਦਾਂਗ ਦੀ ਵਿਚਾਰ ਕਰੇ (ਭਾਵ, ਇਹਨਾਂ ਪੁਸਤਕਾਂ ਦੇ ਅਰਥ ਸਮਝ ਲਏ),
You may study the nine grammars, the six Shaastras and the six divions of the Vedas.
ਨਿਸਿ ਦਿਨ ਉਚਰੈ ਭਾਰ ਅਠਾਰ ॥
ਅਠਾਰਾਂ ਪਰਵਾਂ ਵਾਲੇ ਮਹਾਭਾਰਤ ਗੰ੍ਰਥ ਨੂੰ ਦਿਨ ਰਾਤ ਪੜ੍ਹਦਾ ਰਹੇ
You may recite the Mahaabhaarata.
ਤਿਨਿ ਭੀ ਅੰਤੁ ਨ ਪਾਇਆ ਤੋਹਿ ॥
ਉਸ ਨੇ ਭੀ (ਹੇ ਪ੍ਰਭੂ!) ਤੇਰਾ ਅੰਤ ਨਹੀਂ ਪਾਇਆ
Even these cannot find the limits of the Lord.
ਨਾਮ ਬਿਹੂਣ ਮੁਕਤਿ ਕਿਉ ਹੋਇ ॥
(ਤੇਰੇ) ਨਾਮ ਤੋਂ ਬਿਨਾ ਮਨ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ ।
Without the Naam, the Name of the Lord, how can anyone be liberated?
ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥
ਕਮਲ ਦੀ ਨਾਭੀ ਵਿਚ ਵੱਸਦਾ ਬ੍ਰਹਮਾ ਪਰਮਾਤਮਾ ਦੇ ਗੁਣਾਂ ਦਾ ਅੰਦਾਜ਼ਾ ਨਾਹ ਲਾ ਸਕਿਆ
Brahma, in the lotus of the navel, does not know the limits of God.
ਗੁਰਮੁਖਿ ਨਾਨਕ ਨਾਮੁ ਪਛਾਣਿਆ ॥੩॥
ਹੇ ਨਾਨਕ! ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਹੀ (ਪ੍ਰਭੂ ਦਾ) ਨਾਮ (ਸਿਮਰਨ ਦਾ ਮਹਾਤਮ) ਸਮਝਿਆ ਜਾ ਸਕਦਾ ਹੈ ।੩।
The Gurmukh, O Nanak, realizes the Naam. ||3||