ਸਾਰਗ ਮਹਲਾ ੫ ॥
Saarang, Fifth Mehl:
ਲਾਲ ਲਾਲ ਮੋਹਨ ਗੋਪਾਲ ਤੂ ॥
ਪ੍ਰਭੂ! ਤੂੰ ਸੋਹਣਾ ਹੈਂ, ਤੂੰ ਸੋਹਣਾ ਹੈਂ, ਤੂੰ ਮਨ ਨੂੰ ਮੋਹ ਲੈਣ ਵਾਲਾ ਹੈਂ । ਹੇ ਸਭ ਦੇ ਪਾਲਣਹਾਰ
You are my Loving Beloved Enticing Lord of the World.
ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥
ਹੇ ਜਗਤ-ਰੱਖਿਅਕ ਪ੍ਰਭੂ! ਕੀੜੇ, ਹਾਥੀ, ਪੱਥਰਾਂ ਦੇ (ਵਿਚ ਵੱਸਦੇ) ਜੰਤ—ਇਹਨਾਂ ਸਭਨਾਂ ਵਿਚ ਹੀ ਤੂੰ ਮੌਜੂਦ ਹੈਂ ।੧।ਰਹਾਉ।
You are in worms, elephants, stones and all beings and creatures; You nourish and cherish them all. ||1||Pause||
ਨਹ ਦੂਰਿ ਪੂਰਿ ਹਜੂਰਿ ਸੰਗੇ ॥
ਹੇ ਪ੍ਰਭੂ! ਤੂੰ (ਕਿਸੇ ਜੀਵ ਤੋਂ) ਦੂਰ ਨਹੀਂ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਪ੍ਰਤੱਖ ਦਿੱਸਦਾ ਹੈਂ, ਤੂੰ (ਸਭ ਜੀਵਾਂ ਦੇ) ਨਾਲ ਹੈਂ ।
You are not far away; You are totally present with all.
ਸੁੰਦਰ ਰਸਾਲ ਤੂ ॥੧॥
ਤੂੰ ਸੋਹਣਾ ਹੈਂ, ਤੂੰ ਸਭ ਰਸਾਂ ਦਾ ਸੋਮਾ ਹੈਂ ।੧।
You are Beautiful, the Source of Nectar. ||1||
ਨਹ ਬਰਨ ਬਰਨ ਨਹ ਕੁਲਹ ਕੁਲ ॥
ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਵਰਣਾਂ ਵਿਚੋਂ ਤੇਰਾ ਕੋਈ ਵਰਣ ਨਹੀਂ ਹੈ (ਲੋਕਾਂ ਦੀਆਂ ਮਿਥੀਆਂ) ਕੁਲਾਂ ਵਿਚੋਂ ਤੇਰੀ ਕੋਈ ਕੁਲ ਨਹੀਂ (ਤੂੰ ਕਿਸੇ ਖ਼ਾਸ ਕੁਲ ਖ਼ਾਸ ਵਰਣ ਦਾ ਪੱਖ ਨਹੀਂ ਕਰਦਾ)
You have no caste or social class, no ancestry or family.
ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥
ਹੇ ਨਾਨਕ! ਆਖ—ਹੇ ਪ੍ਰਭੂ! ਤੂੰ (ਸਭਨਾਂ ਉਤੇ ਸਦਾ) ਦਇਆਵਾਨ ਰਹਿੰਦਾ ਹੈਂ ।੨।੯।੧੩੮।
Nanak: God, You are Merciful. ||2||9||138||