ਸਾਰਗ ਮਹਲਾ ੫ ॥
Saarang, Fifth Mehl:
ਹਰਿ ਕੇ ਨਾਮ ਕੇ ਜਨ ਕਾਂਖੀ ॥
ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦੇ ਚਾਹਵਾਨ ਰਹਿੰਦੇ ਹਨ ।
The Lord's humble servants yearn for the Lord's Name.
ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥
ਆਪਣੇ ਮਨ ਦੀ ਰਾਹੀਂ, ਤਨ ਦੀ ਰਾਹੀਂ ਬਚਨ ਦੀ ਰਾਹੀਂ ਉਹ ਸਦਾ ਇਹੀ ਸੁਖ ਲੋੜਦੇ ਹਨ ਕਿ ਕਦੋਂ ਆਪਣੀਆਂ ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰਾਂਗੇ ।੧।ਰਹਾਉ।
In thought, word and deed, they long for this peace, to gaze with their eyes upon the Blessed Vision of God's Darshan. ||1||Pause||
ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥
ਹੇ ਪਾਰਬ੍ਰਹਮ! ਹੇ ਮਾਲਕ-ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਕਿਹੋ ਜਿਹਾ ਹੈਂ—ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ।
You are Endless, O God, my Supreme Lord and Master; Your state cannot be known.
ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥
(ਪਰ ਤੇਰੇ ਸੰਤ ਜਨਾਂ ਦਾ) ਮਨ ਤੇਰੇ ਸੋਹਣੇ ਚਰਨਾਂ ਦੀ ਪ੍ਰੀਤਿ ਵਿਚ ਪ੍ਰੋਇਆ ਰਹਿੰਦਾ ਹੈ । ਇਸ ਪ੍ਰੀਤ ਨੂੰ ਹੀ ਉਹ (ਜਗਤ ਦਾ) ਸਾਰਾ ਧਨ-ਪਦਾਰਥ ਸਮਝ ਕੇ ਆਪਣੇ ਅੰਦਰ ਟਿਕਾਈ ਰੱਖਦੇ ਹਨ ।੧।
My mind is pierced through by the Love of Your Lotus Feet; this is everything to me - I enshrine it deep within my being. ||1||
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥
ਵੇਦ ਪੁਰਾਣ ਸਿੰਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ ਦਾ ਪਾਠ) ਸੰਤ ਜਨ, ਆਪਣੀ ਜੀਭ ਨਾਲ ਇਹੀ ਸਿਫ਼ਤਿ-ਸਾਲਾਹ ਦੀ ਬਾਣੀ ਹੀ ਉਚਾਰਦੇ ਹਨ,
In the Vedas, the Puraanas and the Simritees, the humble and the Holy chant this Bani with their tongues.
ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥
ਹੇ ਨਾਨਕ! ਇਹੀ ਉਹਨਾਂ ਵਾਸਤੇ ਪਰਮਾਤਮਾ ਦਾ ਨਾਮ ਸਿਮਰ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ । ਇਸ ਤੋਂ ਬਿਨਾ ਕੋਈ ਹੋਰ ਦੂਜੀ ਗੱਲ ਵਿਅਰਥ ਹੈ ।੨।੯੮।੧੨੧।
Chanting the Lord's Name, O Nanak, I am emancipated; other teachings of duality are useless. ||2||98||121||