ਸਾਰਗ ਮਹਲਾ ੫ ॥
Saarang, Fifth Mehl:
ਰਮਣ ਕਉ ਰਾਮ ਕੇ ਗੁਣ ਬਾਦ ॥
ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਉਚਾਰਨ—ਇਹ ਹੀ ਸਿਮਰਨ ਵਾਸਤੇ (ਸੇ੍ਰਸ਼ਟ ਦਾਤਿ ਹੈ) ।
To chant the Glorious Praises of the Lord is Sublime.
ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥
ਹੇ ਭਾਈ! ਜਿਸ ਪਰਮੇਸਰ ਦੇ (ਨਾਮ ਜਪਣ ਦੇ) ਰਸ ਆਤਮਕ ਜੀਵਨ ਦੇਣ ਵਾਲੇ ਹਨ, ਉਸ ਦਾ ਧਿਆਨ ਸਾਧ ਸੰਗਤਿ ਵਿਚ ਟਿਕ ਕੇ ਧਰਨਾ ਚਾਹੀਦਾ ਹੈ ।੧।ਰਹਾਉ।
In the Saadh Sangat, the Company of the Holy, meditate on the Transcendent Lord God; The taste of His essence is Ambrosial Nectar. ||1||Pause||
ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥
ਹੇ ਭਾਈ! ਅਬਿਨਾਸੀ ਨਾਸ-ਰਹਿਤ ਪ੍ਰਭੂ ਦਾ ਨਾਮ ਸਿਮਰਦਿਆਂ ਮਾਇਆ ਦੇ ਸਾਰੇ ਨਸ਼ੇ ਨਾਸ ਹੋ ਜਾਂਦੇ ਹਨ ।
Meditating in remembrance on the One Unmoving, Eternal, Unchanging Lord God, the intoxication of Maya wears off.
ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦ ॥੧॥
(ਸਿਮਰਨ ਵਾਲੇ ਦੇ ਅੰਦਰ) ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, ਸਿਫ਼ਤਿ-ਸਾਲਾਹ ਦੀ ਬਾਣੀ ਦੀ ਇਕ-ਰਸ ਰੌ ਜਾਰੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਦੁੱਖ-ਕਲੇਸ਼ ਨਹੀਂ ਰਹਿ ਜਾਂਦੇ ।੧।
One who is blessed with intuitive peace and poise, and the vibrations of the Unstruck Celestial Bani, never suffers again. ||1||
ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥
ਹੇ ਭਾਈ! ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ, ਬ੍ਰਹਮਾ ਆਦਿਕ ਦੇਵਤੇ (ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦੇ ਰਹਿੰਦੇ ਹਨ । ਸੁਕਦੇਵ ਰਿਸ਼ੀ ਪ੍ਰਹਿਲਾਦ ਭਗਤ ਆਦਿਕ ਉਸ ਦੇ ਗੁਣ ਗਾਂਦੇ ਹਨ ।
Even Brahma and his sons sing God's Praises; Sukdayv and Prahlaad sing His Praises as well.
ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥
ਹੇ ਨਾਨਕ! ਮਨ ਨੂੰ ਮੋਹਣ ਵਾਲੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਿਆਂ, ਹਰੀ ਦਾ ਨਾਮ ਜਪ ਜਪ ਕੇ ਮਨੁੱਖ ਦੇ ਅੰਦਰ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਕਿ ਜਿਥੇ ਇਹ ਸਦਾ ਵਾਹ-ਵਾਹ ਦੀ ਮਸਤੀ ਵਿਚ ਟਿਕਿਆ ਰਹਿੰਦਾ ਹੈ ।੨।੮੦।੧੦੩।
Drinking in the fascinating Ambrosial Nectar of the Lord's sublime essence, Nanak meditates on the Amazing Lord. ||2||80||103||