ਸਾਰਗ ਮਹਲਾ ੫ ॥
Saarang, Fifth Mehl:
ਗੁਰ ਕੇ ਚਰਨ ਬਸੇ ਮਨ ਮੇਰੈ ॥
ਹੇ ਭਾਈ! (ਜਦੋਂ ਦੇ) ਗੁਰੂ ਦੇ ਚਰਨ ਮੇਰੇ ਮਨ ਵਿਚ ਵੱਸ ਪਏ ਹਨ,
The Feet of the Guru abide within my mind.
ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥੧॥ ਰਹਾਉ ॥
(ਮੈਨੂੰ ਨਿਸਚਾ ਹੋ ਗਿਆ ਹੈ ਕਿ) ਮਾਲਕ-ਪ੍ਰਭੂ ਸਭਨੀਂ ਥਾਈਂ ਵਿਆਪਕ ਹੈ, (ਮੇਰੇ) ਨੇੜੇ ਵੱਸ ਰਿਹਾ ਹੈ, ਸਭਨਾਂ ਦੇ ਨੇੜੇ ਵੱਸ ਰਿਹਾ ਹੈ ।੧।ਰਹਾਉ।
My Lord and Master is permeating and pervading all places; He dwells nearby, close to all. ||1||Pause||
ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥
ਹੇ ਭਾਈ! (ਜਦੋਂ ਤੋਂ) ਗੁਰੂ ਨਾਲ ਮੇਰਾ ਪਿਆਰ ਪਿਆ ਹੈ (ਉਸ ਨੇ ਮੇਰੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਮੇਰੀ ਸੁਰਤਿ ਪਰਮਾਤਮਾ ਨਾਲ ਜੋੜ ਦਿੱਤੀ ਹੈ,
Breaking my bonds, I have lovingly tuned in to the Lord, and now the Saints are pleased with me.
ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥੧॥
ਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਹੈ । (ਗੁਰੂ ਨੇ) ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ ।੧।
This precious human life has been sanctified, and all my desires have been fulfilled. ||1||
ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸੁ ਗਾਵੈ ॥
ਹੇ ਮੇਰੇ ਪ੍ਰਭੂ! ਤੂੰ ਜਿਸ ਮਨੁੱਖ ਉਤੇ ਮਿਹਰ ਕਰਦਾ ਹੈਂ, ਉਹ, ਹੇ ਹਰੀ! ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ
O my God, whoever You bless with Your Mercy - he alone sings Your Glorious Praises.
ਆਠ ਪਹਰ ਗੋਬਿੰਦ ਗੁਨ ਗਾਵੈ ਜਨੁ ਨਾਨਕੁ ਸਦ ਬਲਿ ਜਾਵੈ ॥੨॥੬੪॥੮੭॥
ਹੇ ਭਾਈ! ਜਿਹੜਾ ਮਨੁੱਖ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਹੈ, ਦਾਸ ਨਾਨਕ ਉਸ ਤੋਂ ਸਦਾ ਕੁਰਬਾਨ ਜਾਂਦਾ ਹੈ ।੨।੬੪।੮੭।
Servant Nanak is a sacrifice to that person who sings the Glorious Praises of the Lord of the Universe, twenty-four hours a day. ||2||64||87||