ਸਾਰਗ ਮਹਲਾ ੫ ॥
Saarang, Fifth Mehl:
ਹਰਿ ਹਰਿ ਦੀਓ ਸੇਵਕ ਕਉ ਨਾਮ ॥
ਹੇ ਭਾਈ! ਆਪਣੇ ਸੇਵਕ ਨੂੰ ਪਰਮਾਤਮਾ ਆਪਣਾ ਨਾਮ ਆਪ ਦੇਂਦਾ ਹੈ ।
The Lord has blessed His servant with His Name.
ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਦਾ ਰਖਵਾਲਾ ਪਰਮਾਤਮਾ ਆਪ ਬਣਦਾ ਹੈ, ਮਨੁੱਖ ਕਿਸ ਦਾ ਵਿਚਾਰਾ ਹੈ (ਕਿ ਉਸ ਦਾ ਕੁਝ ਵਿਗਾੜ ਸਕੇ?) ।੧।ਰਹਾਉ।
What can any poor mortal do to someone who has the Lord as his Savior and Protector? ||1||Pause||
ਆਪਿ ਮਹਾ ਜਨੁ ਆਪੇ ਪੰਚਾ ਆਪਿ ਸੇਵਕ ਕੈ ਕਾਮ ॥
ਹੇ ਭਾਈ! ਪਰਮਾਤਮਾ ਆਪ ਹੀ ਆਪਣੇ ਸੇਵਕ ਦੇ ਕੰਮ ਆਉਂਦਾ ਹੈ, ਆਪ ਹੀ (ਉਸ ਦੇ ਵਾਸਤੇ) ਮੁਖੀਆ ਹੈ ।
He Himself is the Great Being; He Himself is the Leader. He Himself accomplishes the tasks of His servant.
ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ॥੧॥
ਅੰਤਰਜਾਮੀ ਮਾਲਕ-ਪ੍ਰਭੂ ਆਪ ਹੀ (ਆਪਣੇ ਸੇਵਕ ਦੇ) ਸਾਰੇ ਵੈਰੀ ਮੁਕਾ ਦੇਂਦਾ ਹੈ ।੧।
Our Lord and Master destroys all demons; He is the Inner-knower, the Searcher of hearts. ||1||
ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ ॥
ਹੇ ਭਾਈ! ਪਰਮਾਤਮਾ ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ, (ਉਸ ਦੀ ਇੱਜ਼ਤ ਬਚਾਣ ਲਈ) ਆਪ ਹੀ ਪੱਕੇ ਨਿਯਮ ਥਾਪ ਦੇਂਦਾ ਹੈ ।
He Himself saves the honor of His servants; He Himself blesses them with stability.
ਆਦਿ ਜੁਗਾਦਿ ਸੇਵਕ ਕੀ ਰਾਖੈ ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥
ਹੇ ਭਾਈ! ਨਾਨਕ ਦਾ ਜਾਣੀਜਾਣ ਪ੍ਰਭੂ ਆਦਿ ਤੋਂ ਜੁਗਾਂ ਦੇ ਆਦਿ ਤੋਂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਇਆ ਹੈ ।੨।੪੦।੬੩।
From the very beginning of time, and throughout the ages, He saves His servants. O Nanak, how rare is the person who knows God. ||2||40||63||