ਸਾਰਗ ਮਹਲਾ ੫ ॥
Saarang, Fifth Mehl:
ਅੰਮ੍ਰਿਤ ਨਾਮੁ ਮਨਹਿ ਆਧਾਰੋ ॥
ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਹੁਣ ਮੇਰੇ) ਮਨ ਦਾ ਆਸਰਾ (ਬਣ ਗਿਆ) ਹੈ ।
The Ambrosial Nectar of the Naam, the Name of the Lord, is the Support of the mind.
ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥
ਜਿਸ (ਗੁਰੂ) ਨੇ (ਇਹ ਹਰਿ-ਨਾਮ ਮੈਨੂੰ) ਦਿੱਤਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਉਸ ਪੂਰੇ ਗੁਰੂ ਅੱਗੇ ਸਿਰ ਨਿਵਾਂਦਾ ਹਾਂ ।੧।ਰਹਾਉ।
I am a sacrifice to the One who gave it to me; I humbly bow to the Perfect Guru. ||1||Pause||
ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥
ਹੇ ਭਾਈ! (ਅੰਮ੍ਰਿਤ ਨਾਮ ਦੀ ਬਰਕਤਿ ਨਾਲ) ਮੇਰੀ ਤ੍ਰਿਸ਼ਨਾ ਮਿਟ ਗਈ ਹੈ, ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ) ਸੁਖੀ (ਹੋ ਗਿਆ) ਹਾਂ, ਆਤਮਕ ਮੌਤ ਲਿਆਉਣ ਵਾਲੇ ਕੋ੍ਰਧ ਜ਼ਹਰ ਨੂੰ (ਆਪਣੇ ਅੰਦਰੋਂ) ਸਾੜ ਦਿੱਤਾ ਹੈ
My thirst is quenched, and I have been intuitively embellished. The poisons of sexual desire and anger have been burnt away.
ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥
(ਹੁਣ ਮੇਰਾ ਮਨ) ਕਿਸੇ ਪਾਸੇ ਭਟਕਦਾ ਨਹੀਂ, ਉਸ ਟਿਕਾਣੇ ਤੇ ਟਿਕਿਆ ਰਹਿੰਦਾ ਹੈ ਜਿਥੇ ਪਰਮਾਤਮਾ ਦਾ ਨਿਵਾਸ ਹੈ ।੧।
This mind does not come and go; it abides in that place, where the Formless Lord sits. ||1||
ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥
ਇਹ ਪਰਤੱਖ ਜਗਤ ਉਹ ਆਪ ਹੀ ਹੈ, (ਇਸ ਜਗਤ ਵਿਚ) ਲੁਕਿਆ ਹੋਇਆ (ਆਤਮਾ ਭੀ) ਉਹ ਆਪ ਹੀ ਹੈ, ਘੁੱਪ ਹਨੇਰਾ ਭੀ (ਜਦੋਂ ਕੋਈ ਜਗਤ-ਰਚਨਾ ਨਹੀਂ ਸੀ) ਉਹ ਆਪ ਹੀ ਹੈ
The One Lord is manifest and radiant; the One Lord is hidden and mysterious. The One Lord is abysmal darkness.
ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥
ਹੇ ਨਾਨਕ! ਆਖ—(ਹੇ ਭਾਈ! ਹੁਣ ਮੇਰੇ ਅੰਦਰ ਇਹ) ਅਟੱਲ ਵਿਸ਼ਵਾਸ (ਬਣ ਗਿਆ) ਹੈ ਕਿ ਜਗਤ ਦੇ ਆਰੰਭ ਵਿਚ, ਹੁਣ ਵਿਚਕਾਰਲੇ ਸਮੇ, ਜਗਤ ਦੇ ਅਖ਼ੀਰ ਵਿਚ ਉਹ ਪਰਮਾਤਮਾ ਆਪ ਹੀ ਆਪ ਹੈ।੨।੩੧।੫੪।
From the beginning, throughout the middle and until the end, is God. Says Nanak, reflect on the Truth. ||2||31||54||