ਸਾਰਗ ਮਹਲਾ ੫ ॥
Saarang, Fifth Mehl:
ਓਟ ਸਤਾਣੀ ਪ੍ਰਭ ਜੀਉ ਮੇਰੈ ॥
ਹੇ ਪ੍ਰਭੂ ਜੀ! ਮੇਰੇ ਹਿਰਦੇ ਵਿਚ ਤੇਰਾ ਹੀ ਤਕੜਾ ਸਹਾਰਾ ਹੈ ।
I have the Almighty Support of my Dear Lord God.
ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥
ਹੇ ਪ੍ਰਭੂ! ਤੇਰੇ ਮਾਣ ਦੇ ਆਸਰੇ ਤੇਰੇ ਵਡੱਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿਚ ਨਹੀਂ ਲਿਆਉਂਦਾ (ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ) ।੧।ਰਹਾਉ।
I do not look up to anyone else. My honor and glory are Yours, O God. ||1||Pause||
ਅੰਗੀਕਾਰੁ ਕੀਓ ਪ੍ਰਭਿ ਅਪੁਨੈ ਕਾਢਿ ਲੀਆ ਬਿਖੁ ਘੇਰੈ ॥
ਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਦਾ ਪੱਖ ਕੀਤਾ, ਉਸ ਨੂੰ ਉਸ (ਪ੍ਰਭੂ) ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਘੇਰੇ ਵਿਚੋਂ ਕੱਢ ਲਿਆ ।
God has taken my side; He has lifted me up and pulled me out of the whirlpool of corruption.
ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ ॥੧॥
ਉਹ ਮਨੁੱਖ ਗੁਰੂ ਦੇ ਚਰਨਾਂ ਉੱਤੇ ਜਾ ਡਿੱਗਾ, ਤੇ, (ਗੁਰੂ ਨੇ ਉਸ ਦੇ) ਮੂੰਹ ਵਿਚ ਆਤਮਕ ਜੀਵਨ ਦੇਣ ਵਾਲੀ ਨਾਮ-ਦਵਾਈ ਦਿੱਤੀ ।੧।
He has poured the medicine of the Naam, the Ambrosial Name of the Lord, into my mouth; I have fallen at the Guru's Feet. ||1||
ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ ਦਾਤੇਰੈ ॥
ਹੇ ਭਾਈ! ਗੁਣ-ਹੀਨਾਂ ਨੂੰ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਆਪਣੇ ਇਕ ਮੂੰਹ ਨਾਲ ਕਿਹੜੀਆਂ-ਕਿਹੜੀਆਂ ਵਡਿਆਈਆਂ ਬਿਆਨ ਕਰਾਂ?
How can I praise You with only one mouth? You are generous, even to the unworthy.
ਕਾਟਿ ਸਿਲਕ ਜਉ ਅਪੁਨਾ ਕੀਨੋ ਨਾਨਕ ਸੂਖ ਘਨੇਰੈ ॥੨॥੨੭॥੫੦॥
ਹੇ ਨਾਨਕ! ਜਦੋਂ ਉਸ ਨੇ ਕਿਸੇ ਭਾਗਾਂ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ, ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਗਏ ।੨।੨੭।੫੦।
You cut away the noose, and now You own me; Nanak is blessed with myriad joys. ||2||27||50||