ਸਾਰਗ ਮਹਲਾ ੫ ॥
Saarang, Fifth Mehl:
ਰਸਨਾ ਰਾਮ ਕਹਤ ਗੁਣ ਸੋਹੰ ॥
ਹੇ ਭਾਈ! ਪਰਮਾਤਮਾ ਦੇ ਗੁਣ ਉਚਾਰਦਿਆਂ ਜੀਭ ਸੋਹਣੀ ਲੱਗਦੀ ਹੈ ।
The tongue becomes beautiful, uttering the Glorious Praises of the Lord.
ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥
ਉਹ ਪ੍ਰਭੂ ਅੱਖ ਝਮਕਣ ਜਿਤਨੇ ਸਮੇ ਵਿਚ ਪੈਦਾ ਕਰ ਕੇ (ਮੁੜ ਆਪਣੇ ਵਿਚ ਜਗਤ ਨੂੰ) ਲੀਨ ਕਰ ਸਕਦਾ ਹੈ । ਉਸ ਦੇ ਚੋਜ-ਤਮਾਸ਼ੇ ਵੇਖ ਕੇ ਮਨ ਮੋਹਿਆ ਜਾਂਦਾ ਹੈ ।੧।ਰਹਾਉ।
In an instant, He creates and destroys. Gazing upon His Wondrous Plays, my mind is fascinated. ||1||Pause||
ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥
(ਹੇ ਪ੍ਰਭੂ! ਤੂੰ ਐਸਾ ਹੈਂ) ਜਿਸ ਦਾ ਨਾਮ ਸੁਣਿਆਂ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਹਿਰਦੇ ਵਿਚ ਵਸਾਇਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ
Listening to His Praises, my mind is in utter ecstasy, and my heart is rid of pride and pain.
ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ ॥੧॥
ਹੇ ਪ੍ਰਭੂ! ਜਿਸ ਮਨੁੱਖ ਦੀ ਪ੍ਰੀਤ ਤੇਰੇ ਨਾਲ ਬਣ ਜਾਂਦੀ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਉਹ ਸਦਾ ਸੁਖ ਮਾਣਦਾ ਹੈ ।੧।
I have found peace, and my pains have been taken away, since I became one with God. ||1||
ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥
ਹੇ ਭਾਈ! (ਜਿਸ ਮਨੁੱਖ ਨੇ ਜੀਭ ਨਾਲ ਰਾਮ-ਗੁਣ ਗਾਏ, ਉਸ ਦੇ ਅੰਦਰੋਂ) ਗੁਰੂ ਨੇ ਮਾਇਆ ਦੇ ਛਲ ਕੱਢ ਦਿੱਤੇ, ਉਸ ਦੇ ਸਾਰੇ ਪਾਪ ਦੂਰ ਹੋ ਗਏ, ਉਸ ਦਾ ਮਨ ਪਵਿੱਤਰ ਹੋ ਗਿਆ ।
Sinful resides have been wiped away, and my mind is immaculate. The Guru has lifted me up and pulled me out of the deception of Maya.
ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥੨॥੧੪॥੩੭॥
ਹੇ ਨਾਨਕ! ਆਖ—(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਉਹ ਪਰਮਾਤਮਾ ਲੱਭ ਲਿਆ ਹੈ, ਜੋ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ।੨।੧੪।੩੭।
Says Nanak, I have found God, the All-powerful Creator, the Cause of causes. ||2||14||37||