ਸਾਰਗ ਮਹਲਾ ੫ ॥
Saarang, Fifth Mehl:
 
ਰੇ ਮੂੜ੍ਹੇ ਤੂ ਕਿਉ ਸਿਮਰਤ ਅਬ ਨਾਹੀ ॥
ਹੇ ਮੂਰਖ! ਹੁਣ (ਜਨਮ ਲੈ ਕੇ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ?
You fool, why are you not meditating on the Lord now?
 
ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥
(ਜਦੋਂ) ਤੂੰ ਭਿਆਨਕ ਨਰਕ (ਵਰਗੇ ਮਾਂ ਦੇ ਪੇਟ) ਵਿਚ (ਸੀ ਤਦੋਂ ਤੰੂ) ਪੁੱਠਾ (ਲਟਕਿਆ ਹੋਇਆ) ਤਪ ਕਰਦਾ ਸੀ, (ਉਥੇ ਤੂੰ) ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਸੀ ।੧।ਰਹਾਉ।
In the awful hell of the fire of the womb, you did penance, upside-down; each and every instant, you sang His Glorious Praises. ||1||Pause||
 
ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥
ਹੇ ਮੂਰਖ! ਤੂੰ ਅਨੇਕਾਂ ਹੀ ਜਨਮਾਂ ਵਿਚ ਭਟਕਦਾ ਆਇਆ ਹੈਂ । ਹੁਣ ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ ।
You wandered through countless incarnations, until finally you attained this priceless human birth.
 
ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥
ਪਰ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿਚ ਆ ਗਿਆ, ਤਦੋਂ ਤੂੰ (ਸਿਮਰਨ ਛੱਡ ਕੇ) ਹੋਰ ਹੋਰ ਥਾਈਂ ਰੁੱਝ ਗਿਆ ।੧।
Leaving the womb, you were born, and when you came out, you became attached to other places. ||1||
 
ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥
ਹੇ ਮੂਰਖ! ਤੂੰ ਦਿਨ ਰਾਤ ਬੁਰਾਈਆਂ ਕਰਦਾ ਹੈਂ, ਠੱਗੀਆਂ ਕਰਦਾ ਹੈਂ, ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਹੈਂ ਜਿਨ੍ਹਾਂ ਤੋਂ ਕੁਝ ਭੀ ਹੱਥ ਨਹੀਂ ਆਉਣਾ ।
You practiced evil and fraud day and night, and did useless deeds.
 
ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥
(ਵੇਖ, ਜਿਹੜੇ ਕਿਸਾਨ ਉਹਨਾਂ) ਤੁਹਾਂ ਨੂੰ ਹੀ ਗਾਂਹਦੇ ਰਹਿੰਦੇ ਹਨ ਜਿਨ੍ਹਾਂ ਵਿਚ ਦਾਣੇ ਨਹੀਂ ਹੁੰਦੇ, ਉਹ ਦੌੜ ਦੌੜ ਕੇ ਦੁੱਖ (ਹੀ) ਪਾਂਦੇ ਹਨ ।੨।
You thrash the straw, but it has no wheat; running around and hurrying, you obtain only pain. ||2||
 
ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥
ਹੇ ਕਮਲੇ! ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਹੈਂ
The false person is attached to falsehood; he is entangled with transitory things.
 
ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥
ਜਦੋਂ ਤੈਨੂੰ ਧਰਮ-ਰਾਜ ਆ ਫੜੇਗਾ (ਜਦੋਂ ਮੌਤ ਆ ਗਈ) ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿਂਗਾ ।੩।
And when the Righteous Judge of Dharma seizes you, O madman, you shall arise and depart with your face blackened. ||3||
 
ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥
(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਉਹ ਮਨੁੱਖ (ਹੀ ਪਰਮਾਤਮਾ ਨੂੰ) ਮਿਲਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦੇ) ਲੇਖ ਲਿਖੇ ਹੁੰਦੇ ਹਨ ।
He alone meets with God, whom God Himself meets, by such pre-ordained destiny written on his forehead.
 
ਕਹੁ ਨਾਨਕ ਤਿਨ੍ਹ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥
ਹੇ ਨਾਨਕ! ਆਖ—ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਹਾਂ, ਜਿਹੜੇ (ਪ੍ਰਭੂ-ਮਿਲਾਪ ਦੀ ਬਰਕਤਿ ਨਾਲ) ਮਨ ਵਿਚ (ਮਾਇਆ ਤੋਂੰ) ਨਿਰਲੇਪ ਰਹਿੰਦੇ ਹਨ ।੪।੨।੧੬।
Says Nanak, I am a sacrifice to that humble being, who remains unattached within his mind. ||4||2||16||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by